Monday, August 31, 2026

 ਮੰਤਰੀ ਜੋਸ਼ੀ ਵਲੋਂ ਸਿਟੀਜਨ ਵੈਲਫੇਅਰ ਸੁਸਾਇਟੀ ਨੂੰ ਢਾਈ ਲੱਖ ਦਾ ਚੈਕ ਭੇਟ

PPN2808201511

ਅੰਮ੍ਰਿਤਸਰ, 28 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਸਿਟੀਜਨ ਵੈਲਫੇਅਰ ਸੁਸਾਇਟੀ, ਜਵਾਹਰ ਨਗਰ, ਬਟਾਲਾ ਰੋਡ ਨੂੰ 2 ਲੱਖ 50 ਹਜਾਰ ਰੁਪਏ ਦਾ ਚੈਕ ਭੇਟ ਕੀਤਾ। ਇਸ ਮੌਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਸੁਸਾਇਟੀ ਵੱਲੋਂ ਜਰੂਰਤਮੰਦ ਬਚਿਆਂ ਨੂੰ ਫ੍ਰੀ ਕਿਤਾਬਾਂ ਅਤੇ ਸਕੂਲ ਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੈਡੀਕਲ ਕੈਂਪ ਲਗਾ ਕੇ ਮਰੀਜਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।ਇਹ ਸਮਾਜ ਸੇਵਾ ਅਤੇ ਭਲਾਈ ਦੇ ਕੰਮ ਪ੍ਰਸ਼ੰਸਾਯੋਗ ਹਨ ।ਸ਼੍ਰੀ ਮੌਕੇ ਚੇਅਰਮੇਨ ਸ਼ਕਤੀ ਚੰਦਨ, ਪ੍ਰਧਾਨ ਰਵੀ ਸ਼ਰਮਾ, ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਦੇ ਪੀ. ਏ. ਸ਼੍ਰੀ ਰਾਕੇਸ਼ ਸ਼ਰਮਾ ਮਿੰਟੂ, ਜਨਰਲ ਸਕੱਤਰ ਡਾ. ਕੁਲਵਿੰਦਰ, ਸਕੱਤਰ ਸਪਨਾ ਸ਼ਰਮਾ, ਲਾਡੀ ਸ਼ਰਮਾ, ਵਿਜੇ ਸ਼ਰਮਾ, ਇਵਾਨ ਕਪੂਰ ਆਦਿ ਹਾਜਰ ਸਨ ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply