ਮੌਕੇ ਤੇ ਪੁੱਜੇ ਐਸ. ਐਸ. ਪੀ ਵਲੋਂ ਡੀ. ਐਸ. ਪੀ ਸੁਖਵਿੰਦਰ ਸਿੰਘ ਨੇ ਵਧੀਕੀਆਂ ਦੀ ਜਾਂਚ ਦਾ ਦਿੱਤਾ ਭਰੋਸਾ

ਪੱਟੀ, 28 (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਪੱਟੀ ਹੱਲਕੇ ਨਾਲ ਸਬੰਧਿਤ ਪਿੰਡ ਜੌੜ ਸਿੰਘ ਵਾਲਾ ਦੇ ਉਘੇ ਕਾਂਗਰਸ ਆਗੂ ਡਾ. ਦਲਬੀਰ ਸਿੰਘ ਅਤੇ ਉਸ ਦੇ ਪ੍ਰੀਵਾਰ ਦੇ ਮੈਂਬਰ ਤੇ ਪਿੰਡ ਦੇ ਹੀ ਕੁਝ ਅਕਾਲੀ ਕਾਰਕੁੰਨਾ ਵਲੋਂ ਕਾਤਲਾਨਾ ਹਮਲਾ ਕਰਨ, ਪਰਚਾ ਦਰਜ ਹੋਣ ਤੋਂ ਬਾਅਦ ਵੀ ਪੁਲੀਸ ਵੱਲੋਂ ਦੋਸ਼ੀਆ ਨੂੰ ਫੜਨ ਦੀ ਬਜਾਏ ਰਾਜੀਨਾਮੇ ਲਈ ਦਬਾਅ ਪਾਉਣ ਲਈ ਮੁਦੱਈਆ ਖਿਲਾਫ 2 ਨਜਾਇਜ ਪਰਚੇ ਦਰਜ ਕਰਨ ਖਿਲਾਫ ਅਤੇ ਸਮੁਚੇ ਰੂਪ ਵਿੱਚ ਅਕਾਲੀ ਲੀਡਰਾਂ ਦੇ ਦਬਾਅ ਹੇਠ ਪੁਲੀਸ ਪ੍ਰਸਾਸ਼ਨ ਵਲੋਂ ਥਾਣਿਆ ਨੂੰ ਅਕਾਲੀ ਦਫਤਰਾਂ ਵਜੋਂ ਚਲਾਉਣ ਦੇ ਵਿਰੋਧ ਵਿੱਚ ਪੱਟੀ ਹਲਕਾ ਕਾਂਗਰਸ ਵਲੋ ਹਲਕਾ ਇੰਚਾਰਜ ਅਤੇ ਪੰਜਾਬ ਕਾਂਗਰਸ ਜਰਨਲ ਸੱਕਤਰ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡੀ ਐਸ ਪੀ ਪੱਟੀ ਦਾ ਦਫਤਰ ਘੇਰ ਕੇ ਵਿਸ਼ਾਲ ਧਰਨਾ ਦਿੱਤਾ ਗਿਆ ।ਕੜਕਦੀ ਧੁਪ ‘ਚ ਸੈਕੜੇ ਕਾਂਗਰਸੀਆ ਨੇ ਪੁਲੀਸ ਪ੍ਰਸਾਸ਼ਨ ਦਾ ਡੱਟ ਕੇ ਪਿਟ ਸਿਆਪਾ ਕੀਤਾ।ਹਰਮਿੰਦਰ ਸਿੰਘ ਗਿੱਲ ਨੇ ਅਪਣੇ ਜਜਬਾਤੀ ਭਾਸ਼ਨ ਵਿੱਚ ਪੱਟੀ ਹਲਕੇ ਵਿੱਚ ਤਾਇਨਤ ਪੁਲੀਸ ਅਫਸਰਾਂ ਦੀ ਜੰਮ ਕੇ ਖਿਚਾਈ ਕਰਦਿਆ ਕਿਹਾ ਕਿ ਅਸਲ ਵਿੱਚ ਕਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ, ਪੁਲੀਸ ਅਫਸਰ ਵਰਦੀਆਂ ਵਿੱਚ ਅਕਾਲੀ ਜਥੇਦਾਰਾਂ ਵਾਗ ਵਿਚਰਦੇ ਹਨ।ਕਾਂਗਰਸੀ ਕਾਰਕੁੰਨਾ ਨਾਲ ਦੇਸ਼ ਧੋ੍ਰਹੀਆ ਵਾਂਗ ਵਿਵਹਾਰ ਕੀਤਾ ਜਾਦਾ ਹੈ ।ਪੁਲੀਸ ਅਫਸਰ ਅਕਾਲੀ ਲੀਡਰਾ ਤੋਂ ਡਰਦੇ ਕਾਂਗਰਸੀਆ ਦੇ ਫੋਨ ਵੀ ਨਹੀ ਸੁਣਦੇ।ਚੋਰੀਆਂ, ਡਾਕਿਆਂ, ਲੁਟਾਖੋਹਾਂ, ਕਤਲਾਂਾ ਦੇ ਮੁਕੱਦਮੇ ਵੀ ਅਕਾਲੀ ਲੀਡਰਾਂ ਤੋ ਪੁੱਛ ਕੇ ਦਰਜ ਕੀਤੇ ਹਨ ।
ਐਸ. ਐਸ. ਪੀ ਤਰਨਤਾਰਨ ਸ੍ਰੀ ਮਨਮੋਹਨ ਸ਼ਰਮਾ ਵਲੋ ਭੇਜੇ ਡੀ ਐਸ ਪੀ ਤਰਨਤਾਰਨ ਸੁਖਵਿੰਦਰ ਸਿੰਘ ਦੀ ਹਾਜਰੀ ਵਿੱਚ ਬੋਲਦਿਆ ਸ੍ਰ: ਗਿੱਲ ਨੇ ਕਿਹਾ ਕਿ ਪੱਟੀ ਦੇ ਪੁਲੀਸ ਅਫਸਰਾਂ ਤੇ ਕਾਂਗਰਸੀ ਦੇ ਫੋਨ ਨਾ ਸੁਨਣ ਦੀ ਅਕਾਲੀ ਲੀਡਰਾਂ ਵਲੋ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ, ਕਾਂਗਰਸੀਆ ਦੀ ਥਾਣਿਆਂ ਵਿੱਚ ਸੁਣਵਾਈ ਕੀਤੀ ਜਾਵੇ, ਜੌੜ ਸਿੰਘ ਵਾਲਾ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮੁੱਦਈਆ ਖਿਲਾਫ ਦਰਜ ਕੀਤੇ ਝੂਠੇ ਮੁਕੱਦਮੇ ਖਾਰਜ ਕੀਤੇ ਜਾਣ।ਉਹਨਾ ਕਿਹਾ ਜੇ ਇੱਕ ਮਹੀਨੇ ਦੇ ਅੰਦਰ-ਅੰਦਰ ਇਨਸਾਫ ਨਾ ਮਿਲਿਆ ਤਾ ਐਸ.ਐਸ.ਪੀ ਦਫਤਰ ਤਰਨਤਾਰਨ ਸਾਹਮਣੇ ਵਿਸਾਲ ਧਰਨਾ ਦਿੱਤਾ ਜਾਵੇਗਾ।
ਡੀ,ਐਸ.ਪੀ (ਤਰਨ ਤਾਰਨ ਸਿਟੀ) ਸੁਖਵਿੰਦਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆ ਐਸ.ਐਸ.ਪੀ ਤਰਨ ਤਾਰਨ ਵੱਲੋ ਭਰੋਸਾ ਦਿਵਾਇਆ ਕਿ ਜਿਹੜੀਆ ਵਧੀਕੀਆਂ ਪੱਟੀ ਹਲਕੇ ਅੰਦਰ ਕਾਂਗਰਸੀਆ ਨਾਲ ਹੋਇਈਆਂ ਹਨ ਉਹਨਾ ਦੀ ਜਾਂਚ (ਐਸ.ਆਈ.ਟੀ) ਸਪੈਸਲ ਇਨਵੈਸਟੀਮੇਸਨ ਟੀਮ ਬਣਾ ਕੇ ਤਰੁੰਤ ਕਰਾਈ ਜਾਵੇਗੀ ਅਤੇ ਇਨਸਾਫ ਦਿੱਤਾ ਜਾਵੇਗਾ।ਉਹਨਾ ਪੱਟੀ ਹਲਕੇ ਦੇ ਪੁਲਿਸ ਅਫਸਰਾ ਵੱਲੋ ਕਾਂਗਰਸੀਆ ਦੇ ਟੈਲੀਫੋਨ ਨਾ ਸੁਨਣ ਦੇ ਲੱਗੇ ਇਲਜਾਮਾਂ ਦਾ ਜਿਕਰ ਕਰਦਿਆ ਕਿਹਾ ਕਿ ਭਵਿੱਖ ਵਿੱਚ ਅਜਿਹੀ ਕੋਈ ਸ਼ਿਕਾਇਤ ਨਹੀ ਆਵੇਗੀ।ਧਰਨੇ ਨੂੰ ਹੋਰਨਾ ਤੋ ਇਲਾਵਾ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸਿੱਧੂ, ਨਵਰੀਤ ਸਿੰਘ ਜੱਲੇਵਾਲ, ਸਾਧੂ ਸਿੰਘ ਚੰਬਲ, ਨਿਰਵੈਰ ਸਿੰਘ ਪੰਨੂ, ਚਰਨਜੀਤ ਸਿੰਘ, ਵਜੀਰ ਸਿੰਘ ਪਾਰਸ, ਸੇਵਾ ਸਿੰਘ ਉਬੱਕੇ,ਸੁਖਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਚੇਅਰਮੈਨ ਧਰਮ ਸਿੰਘ ਨਵੀਪੁਰ, ਦਲਬੀਰ ਸਿੰਘ ਸੇਖੋ, ਸਰਦੂਲ ਸਿੰਘ ਸਭਰਾ, ਸੁਖਪ੍ਰੀਤ ਸਿੰਘ ਜੋਤੀ, ਰਾਜਵਿੰਦਰ ਸਿੰਘ, ਪ੍ਰਧਾਨ ਬੇਅੰਤ ਸਿੰਘ ਸੇਰੋ, ਰਣਜੀਤ ਸਿੰਘ, ਸਰਪੰਚ ਸਰਵਨ ਸਿੰਘ ਖਾਰਾ, ਯੂਥ ਆਘੂ ਮਲਕੀਤ ਸਿੰਘ ਮੱਲੂ, ਪ੍ਰਧਾਨ ਮਾਨਵਜੋਤ ਸਿੰਘ ਮਰਹਾਣਾ, ਬਲਜਿੰਦਰ ਜੋਸ਼ਨ,ਇੰਦਰਬੀਰ ਸਿੰਘ ਪਹੁੰਵਿਡ, ਪ੍ਰਧਾਨ ਕੇਵਲ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ ਭੱਗੂਪੁਰ, ਦਲਦੀਤ ਸਿੰਘ ਭੱਗੂਪੁਰ, ਹਰਦੀਪ ਸਿੰਘ, ਜਵੰਦਾ ਸੇਵਾ ਸਿੰਘ, ਜੋਗਿੰਦਰਪਾਲ ਬੇਦੀ, ਕੁਲਵਿੰਦਰ ਸਿੰਘ ਬੱਬਾ ਸੋਹਣ ਲਾਲ ਆਦਿ ਹਾਜ਼ਰ ਸਨ।
Punjab Post Daily Online Newspaper & Print Media