Tuesday, August 11, 2026

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਸਰਗਰਮੀਆਂ ਕੀਤੀਆਂ ਤੇਜ

ਸਰਪੰਚ ਕੁਲਵਿੰਦਰ ਨਿੰਦੀ ਐਸ.ਸੀ/ਐਸ.ਟੀ. ਸੈੱਲ ਬਲਾਕ ਅਮਰਗੜ੍ਹ-1 ਦਾ ਚੇਅਰਮੈਨ ਨਿਯੁੱਕਤ

PPN0109201506ਮਾਲੇਰਕੋਟਲਾ, 01 ਸਤੰਬਰ (ਹਰਮਿੰਦਰ ਸਿੰਘ) 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰਦਿਆਂ ਮਿਹਨਤੀ ਤੇ ਸਰਗਰਮ ਵਰਕਰਾਂ ਦੀਆਂ ਪਾਰਟੀ ਦੇ ਵੱਖ-ਵੱਖ ਸੈੱਲਾਂ ‘ਚ ਨਿਯੁੱਕਤੀਆਂ ਕਰਕੇ ਵਰਕਰਾਂ ਨੂੰ ਸਰਗਰਮ ਕਰਨਾ ਸ਼ੂਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਮਾਈ ਰੂਪ ਕੌਰ ਬਾਗੜੀਆਂ ਦੀ ਸ਼ਿਫਾਰਸ਼ ‘ਤੇ ਹਲਕਾ ਅਮਰਗੜ੍ਹ ਅੰਦਰ ਕੀਤੀਆਂ ਗਈਆਂ ਨਿਯੁੱਕਤੀਆਂ ਵਿਚ ਬਿਜਲੀ ਬੋਰਡ ਮੁਲਾਜ਼ਮ ਘੋਲਾਂ ਦੇ ਮੋਹਰੀ ਆਗੂ ਰਹੇ ਸ.ਤਾਰਾ ਸਿੰਘ ਸਰਵਰਪੁਰ ਨੂੰ ਕਿਸਾਨ-ਮਜ਼ਦੂਰ ਸੈੱਲ ਬਲਾਕ ਅਮਰਗੜ੍ਹ ਦਾ ਵਾਈਸ ਚੇਅਰਮੈਨ ਅਤੇ ਪਿੰਡ ਮੰਡਿਆਲਾ ਦੇ ਨੌਜਵਾਨ ਸਰਪੰਚ ਕੁਲਵਿੰਦਰ ਸਿੰਘ ਨਿੰਦੀ ਨੂੰ ਐਸ.ਸੀ/ਐਸ.ਟੀ. ਸੈੱਲ ਬਲਾਕ ਅਮਰਗੜ੍ਹ-1 ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਮਾਈ ਰੂਪ ਕੌਰ ਬਾਗੜੀਆਂ ਨੇ ਇਨ੍ਹਾਂ ਨਵੇਂ ਨਿਯੁੱਕਤ ਕੀਤੇ ਦੋਵੇਂ ਆਗੂਆਂ ਨੂੰ ਇਹ ਨਿਯੁੱਕਤੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਪਲਵਿੰਦਰ ਸਿੰਘ ਝੂੰਦਾਂ, ਲਾਲ ਸਿੰਘ ਤੋਲੇਵਾਲ, ਐਸ.ਸੀ/ਐਸ.ਟੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਲਹਿਰਾਗਾਗਾ, ਬਲਾਕ ਕਾਂਗਰਸ ਅਮਰਗੜ੍ਹ ਦੇ ਪ੍ਰਧਾਨ ਚਤਨ ਸਿੰਘ ਚੌਂਦਾ, ਕਿਸਾਨ-ਮਜ਼ਦੂਰ ਸੈੱਲ ਬਲਾਕ ਅਮਰਗੜ੍ਹ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਮੋਹਾਲਾ, ਨਰਿੰਦਰ ਸਿੰਘ ਬਿੱਲੂ ਰਾਣਵਾਂ, ਬਲਾਕ ਸੰਮਤੀ ਮੈਂਬਰ ਸਿਮਰਨਜੀਤ ਸਿੰਘ ਸੇਹਕੇ, ਗੁਰਮੇਲ ਸਿੰਘ ਮੰਨਵੀਂ ਅਤੇ ਗੁਰਪ੍ਰੀਤ ਸਿੰਘ ਸਰੌਦ ਆਦਿ ਦੀ ਹਾਜ਼ਰੀੂ ਵਿਚ ਦਿੱਤੇ। ਇਸ ਮੌਕੇ ਦੋਵੇਂ ਨਵ-ਨਿਯੁੱਕਤ ਅਹੁੱਦੇਦਾਰਾਂ ਨੇ ਹਲਕੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੋਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply