Wednesday, July 15, 2026

ਖਾਲੀਆਂ ਸੀਟਾਂ ‘ਤੇ ਦਾਖਲੇ ਲਾਅ ਅਦਾਰੇ ਆਪਣੇ ਪੱਧਰ ‘ਤੇ 4 ਸਤੰਬਰ ਤੱਕ ਕਰ ਸਕਣਗੇ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਖੁਰਮਨੀਆ, ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਲਾਅ ਅਦਾਰਿਆਂ ਵਿਚ ਚੱਲ ਰਹੇ ਲਾਅ ਕੋਰਸਾਂ ਲਈ ਸਾਲ 2015-16 ਲਈ ਸੈਂਟਰਲਾਈਜ਼ਡ ਆਨਲਾਈਨ ਕੌਂਸਲਿੰਗ ਦੇ ਤਿੰਨ ਰਾਊਂਡ ਕਰਵਾਏ ਗਏ ਸਨ। ਇਸ ਕੌਂਸਲਿੰਗ ਤੋਂ ਬਾਅਦ ਵੱਖ-ਵੱਖ ਲਾਅ ਅਦਾਰਿਆਂ ਵਿਚ ਕੁੱਝ ਸੀਟਾਂ ਖਾਲੀ ਰਹਿ ਗਈਆਂ ਸਨ ਅਤੇ ਯੂਨੀਵਰਸਿਟੀ ਵੱਲੋਂ ਇਨ੍ਹਾਂ ਅਦਾਰਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਉਹ ਇਨ੍ਹਾਂ ਖਾਲੀ ਪਈਆਂ ਸੀਟਾਂ ਵਾਸਤੇ ਆਪਣੇ ਪੱਧਰ ‘ਤੇ ਦਾਖਲਾ ਕਰ ਸਕਦੇ ਹਨ। ਲਾਅ ਦਾਖਲੇ ਦੇ ਕੋਆਰਡੀਨੇਟਰ, ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਦਾਖਲੇ ਨਿਰੋਲ ਮੈਰਿਟ ਦੇ ਆਧਾਰ ‘ਤੇ ਹਰ ਹਾਲਤ ਵਿਚ 4 ਸਤੰਬਰ, 2015 ਤਕ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 4 ਸਤੰਬਰ ਤੋਂ ਬਾਅਦ ਲਾਅ ਦਾ ਕੋਈ ਵੀ ਦਾਖਲਾ ਮੰਨਣਯੋਗ ਨਹੀਂ ਹੋਵੇਗਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply