Thursday, July 16, 2026

ਖਾਲਸਾ ਕਾਲਜ ਵਿਖੇ 5 ਤੋਂ ਸੀ. ਐੱਸ. ਏ. ਟੀ. ਤੇ ਯੂ. ਜੀ. ਸੀ. ਨੈੱਟ ਦੀਆਂ ਕੋਚਿੰਗ ਕਲਾਸਾਂ ਸ਼ੁਰੂ – ਪ੍ਰਿੰ: ਮਹਿਲ ਸਿੰਘ

PPN0109201516ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਖਾਲਸਾ ਕਾਲਜ ਵਿਖੇ ਯੂ. ਜੀ. ਸੀ. ਅਤੇ ਪੀ. ਸੀ. ਐੱਸ. ਦੀਆਂ ਕੋਚਿੰਗ ਕਲਾਸਾਂ 5 ਸਤੰਬਰ ਤੋਂ ਰੋਜ਼ਾਨਾ ਦੁਪਿਹਰ 2:00 ਤੋਂ ਸ਼ਾਮ 5:00 ਵਜੇ ਤੱਕ ਚੱਲਣਗੀਆਂ। ਤਕਰੀਬਨ 3 ਮਹੀਨੇ ਚਲਣ ਵਾਲੇ ਇਸ ਕੋਰਸ ਦੌਰਾਨ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਇੰਟਰਵਿਊ ਪਾਸ ਕਰਨ ਉਪਰੰਤ ਹੋਵੇਗੀ ਅਤੇ ਕਾਲਜ ਤੇ ਬਾਹਰੋਂ ਅਤੇ ਕਾਲਜ ਦੇ ਆਪਣੇ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ ਉਚਿੱਤ ਕੋਚਿੰਗ ਮੁਹੱਈਆ ਕਰਨਗੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੋਰਸ ਵਾਸਤੇ ਅੰਗਰੇਜੀ ਵਿਭਾਗ ‘ਤੋਂ ਪ੍ਰੋ: ਸਵੰਤ ਸਿੰਘ ਮਾਂਟੋ ਅਤੇ ਕਮਿਸਟਰੀ ਵਿਭਾਗ ‘ਤੋਂ ਡਾ. ਜੇ. ਐੱਸ. ਗਾਂਧੀ ਨੂੰ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀ. ਐੱਸ. ਏ. ਟੀ. ਦੀਆਂ ਕਲਾਸਾਂ ਲਈ ਬਹੁਤ ਘੱਟ ਫ਼ੀਸ ਲਈ ਜਾਂਦੀ ਹੈ, ਜਦ ਕਿ ਯੂ. ਜੀ. ਸੀ. ਨੈੱਟ ਦੀ ਕੋਚਿੰਗ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਫ਼ੀਸ ਵਿੱਚ ਛੂਟ ਮੁਹੱਈਆ ਕਰਵਾਈ ਜਾਵੇਗੀ। ਡਾ. ਗਾਂਧੀ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਵਾਸਤੇ ਰਜਿਸਟਰੇਸ਼ਨ ਸ਼ੁਰੂ ਹੈ ਅਤੇ ਇਛੁੱਕ ਵਿਦਿਆਰਥੀ ਆਪਣੀਆਂ ਅਰਜੀਆਂ ਕੋਚਿੰਗ ਸੈਂਟਰ ਜਾਂ ਪ੍ਰਿੰਸੀਪਲ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦੇ ਹਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply