Monday, April 27, 2026

ਜੋਨਲ ਪੱਧਰੀ ਖੇਡਾਂ ਵਿੱਚ ਵਡਾਲਾ ਬਾਂਗਰ ਸਕੂਲ ਵਿਖੇ ਖੋ ਖੇ ਮੁਕਾਬਲਿਆ ਸ਼ੁੱਭਆਰੰਭ

PPN0209201501ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ ਮਿਡਲ , ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਖੇਡਾਂ ਬੜੇ ਅਨੂਸਾਸ਼ਨ ਮਈ ਤਰੀਕੇ ਨਾਲ ਜਿਲੇ ਭਰ ਵਿੱਚ ਵੱਖ ਵੱਖ ਸਥਾਨਾਂ ਤੇ ਕਰਵਾਈਆਂ ਜਾ ਰਹੀਆਂ ਹਨ।੬੮ ਵੀਆਂ ਇਹਨਾ ਜਿਲ੍ਹਾਂ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਬਾਂਗਰ (ਗੁਰਦਾਸਪੁਰ) ਵਿਖੇ ਸੁਰੂ ਕੀਤੀ ਗਈ। ਇਹਨਾ ਖੇਡਾਂ ਦਾ ਉਦਘਾਟਨ ਸ੍ਰੀ ਬਲਵਿੰਦਰ ਪਾਲ ਪ੍ਰਿੰਸੀਪਲ ਵੱਲੋ ਸੁਚੱਜੇ ਢੰਗ ਨਾਲ ਕੀਤਾ ਗਿਆ। ਸ੍ਰੀ ਬਲਵਿੰਦਰ ਪਾਲ ਨੇ ਦੱਸਿਆ ਕੇ ਅੰਡਰ 14, ਅੰਡਰ 17 ਤੇ 19 ਸਾਲ ਵਰਗ ਗੁੱਟਾਂ ਦੇ ਮੁਕਾਬਲੇ ਕਰਵਾਏ ਗਏ। 2 ਸਤੰਬਰ ਨੂੰ ਲੜਕੀਆਂ ਦੀ ਟੀਮਾਂ ਨੇ ਹਿੱਸਾ ਲਿਆ ਤੇ ਮਿਤੀ ੩ ਸਤੰਬਰ ਨੂੰ ਲੜਕਿਆਂ ਦੀ ਟੀਮਾਂ ਦੀ ਜੋਰ ਅਜਮਾਈ ਹੋਵੇਗੀ ।2 ਸਤੰਬਰ ਦੇ ਮੁਕਾਬਲਿਆਂ ਵਿੱਚ ਜੋਨਲ ਪੱਧਰ ਦੇ ਖੋ ਖੋ ਸ ਸ ਸ ਵਡਾਲਾ ਬਾਂਗਰ, ਮਲਕ ਵਾਲ, ਦੇੜ ਫੱਤੂਪੁਰ, ਹਰਦੋਰਵਾਲ, ਖੁਸੀ ਪੁਰ, ਭਿਖਾਰੀ ਵਾਲ, ਨਿਕੋਸਰਾਂ, ਰਣਸੀਕਾ ਆਦਿ ਲੜਕਿਆਂ ਦੀਆਂ ਟੀਮਾਂ ਨੇ ਹਿਸਾ ਲਿਆ।ਇਸ ਮੌਕੇ ਸਰਦੂਲ ਸਿੰਘ, ਨਰੇਸ਼ ਕੁਮਾਰ, ਮਨਜਿਦਰ ਸਿੰਘ, ਸਰਬਜੀਤ ਸਿੰਘ, ਰਮਨ ਕੁਮਾਰ, ਦੀਪਕ ਕੁਮਾਰ, ਲਖਵਿੰਦਰ ਕੌਰ,ਪੁਨੀਤ ਸੇਖੋ, ਰਜਵੰਤ ਕੌਰ,ਰੁਪਿੰਦਰ ਕੌਰ,ਤੋ ਇਲਾਵਾ ਵਖ ਵਖ ਸਕੂਲਾਂ ਦੇ ਖੇਡ ਅਧਿਆਪਕ ਹਾਜ਼ਰ ਸਨ।ਅੱਜ ਦੇ ਦਿਲਕਸ਼ ਮੁਕਾਬਲਿਆਂ ਵਿਚ ਅਨੁਸਾਸ਼ਨਮਈ ਤਰੀਕੇ ਨੇ ਹਿੱਸਾ ਲਿਆ।ਇਸੇ ਦੌਰਾਨ ਸ੍ਰੀ ਬਲਵਿੰਦਰ ਪਾਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ, ਵਿਦਿਆਰਥੀਆਂ ਨੂੰ ਉਹਨਾ ਦੀ ਕਾਰਗੂਜਾਰੀ ਵਾਸਤੇ ਸਨਮਾਨ ਤੇ ਬਣਦਾ ਮਾਣ ਵੀ ਦਿਤਾ ਜਾਵੇਗਾ।ਉਹਨਾ ਖੇਡ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਗੇਮਾਂ ਵਿਚ ਆਪਣੇ ਵਿਦਿਆਰਥੀਆਂ ਦੀ ਸਮੂਲੀਅਤ ਕਰਵਾਉਣ ਤਾਂ ਜੋ ਸਿਖਿਆ ਵਿਭਾਗ ਦੇ ਵਿਦਿਆਰਥੀ ਚੰਗੇ ਪੰਜਾਬ ਦਾ ਨਿਰਮਾਣ ਕਰ ਸਕਣ, ਖੇਡ ਅਧਿਆਪਕਾਂ ਦਾ ਇਸ ਕਾਰਜ ਵਿੱਚ ਵਡਮੁੱਲਾਂ ਯੋਗਦਾਨ ਹੈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply