
ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ) – ਭਾਰਤ ਦੀਆਂ ਸਮੁੱਚੀਆਂ ਕੇਂਦਰੀ ਟਰੇਡ ਯੂਨੀਅਨਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਦੀਆਂ ਲੋਕ ਮਾਰੂ ਮਜ਼ਦੂਰ-ਮੁਲਾਜ਼ਮ, ਕਿਸਾਨ, ਦੁਕਾਨਦਾਰ, ਛੋਟਾ ਵਪਾਰੀ ਆਦਿ ਸਮੁੱਚੀ ਮਿਹਨਤਕਸ ਜਨਤਾ ਵਿਰੋਧੀ ਨੀਤੀਆਂ ਦੇ ਵਿਰੋਧ ਅੱਜ ਨੂੰ ਇੱਕ ਰੋਜ਼ਾ ਰਾਸ਼ਟਰ ਵਿਆਪੀ ਇਤਿਹਾਸਿਕ ਕੀਤੀ ਗਈ। ਏਟਕ ਅਤੇ ਸੀਟੂ ਯੂਨਿਟ ਮਾਲੇਕੋਟਲਾ ਵਲੋਂ ਸਾਥੀ ਰਣਜੀਤ ਸਿੰਘ ਬਿੰਜੋਕੀ ਕਲਾਂ ਮੀਤ ਪ੍ਰਧਾਨ ਏਟਕ, ਸੰਗਰੂਰ ਅਤੇ ਕਾਮਰੇਡ ਜੋਗਿੰਦਰ ਸਿੰਘ ਔਲਖ ਸੂਬਾ ਆਗੂ ਸੀਟੁੂ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਅੱਜ ਦੀ ਹੜਤਾਲ ਦੇ ਸਬੰਧ ਵਿੱਚ ਕੀਤਾ ਗਿਆ ਹੈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਏਟਕ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ, ਸੀਟੂ ਪੰਜਾਬ ਦੇ ਸਕੱਤਰ ਕਾਮਰੇਡ ਦੇਵ ਰਾਜ ਵਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੀ ਯੂ.ਪੀ.ਏ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਹੀ ਬੜੀ ਤੇਜ਼ੀ ਅਤੇ ਧੱਕੇ ਨਾਲ ਲਾਗੂ ਕਰ ਰਹੀ ਹੈ। ਇਹਨਾ ਨੀਤੀਆਂ ਕਾਰਨ ਹੀ ਰਿਕਾਰਡ ਤੋੜ ਲੱਕ ਤੋੜ ਮਹਿੰਗਈ ਵਧਦੀ ਜਾ ਰਹੀ ਹੈ।ਖਾਣ ਪੀਣ ਵਾਲੀਆਂ ਵਸਤੂਆਂ, ਤੇਲ-ਘਿਓ, ਦਾਲਾਂ, ਸਬਜ਼ੀਆਂ ਆਦਿ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।ਜਿਵੇਂ ਹੁਣ ਪਿਆਜ ਦੀਆਂ ਜਖੀਰੇਬਾਜੀ ਕਾਰਨ ਵਧੀਆਂ। ਕੇਂਦਰ ਦੀ ਮੋਦੀ ਸਰਕਾਰ ਨੇ ਮੈਡੀਕਲ ਦਵਾਈਆਂ ਤੇ ਸਰਕਾਰੀ ਕੰਟਰੋਲ ਖਤਮ ਕਰ ਦਿੱਤਾ ਜਿਸ ਨਾਲ ਦਵਾਈਆਂ ਦੀਆਂ ਕੀਮਤਾਂ 15-20 ਗੁਣਾਂ ਮਹਿੰਗੀਆਂ ਹੋ ਗਈਆਂ ਹਨ। ਆਮ ਜਨਤਾ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਰਿਆਇਤਾਂ ਤੇ ਛੋਟਾ ਦੇ ਰਹੀ ਹੈ। ਆਮ ਮਿਹਨਤਕਸ ਜਨਤਾ ਦੀਆਂ ਛੋਟਾਂ ਵਿੱਚ ਪੈਸਾ ਘਟਾ ਰਹੀ ਹੈ ਮੋਦੀ ਸਰਕਾਰ ਨੇ ਸਭ ਤੋਂ ਪਹਿਲਾ ਕੰਮ ਭੂਮੀ ਅਧੀਗ੍ਰਹਿਣ ਬਿੱਲ 2013 ਵਿੱਚ ਕਿਸਾਨ ਵਿਰੋਧੀ ਸੋਧਾਂ ਕਰਕੇ 4 ਵਾਰ ਆਰਡੀਨੈਸ ਜਾਰੀ ਕਰਕੇ ਕਿਸਾਨਾਂ ਦੀ ਜਮੀਨ ਖੋਹੀ ਜਾ ਰਹੀ ਹੈ। ਆਰਥਿਕ ਜੋਨਾਂ ਦੇ ਨਾ ਤੇ ਕਾਰਪੋਰੇਟ ਘਰਾਣਿਆ ਨੂੰ ਜਮੀਨਾਂ ਹੜੱਪਣ ਲਈ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ 14 ਦੇਸ਼ਾਂ ਵਿੱਚ ਜਾ ਕੇ ਆਏ ਹਨ ਤਾਂ ਕਿ ਉਥੋਂ ਦੇ ਪੁੰਜੀਪਤੀ ਭਾਰਤ ਆ ਕੇ ਨਿਵੇਸ ਕਰਨ, ਮਜ਼ਦੂਰਾਂ ਦੀ ਲੁੱਟ ਕਰਾਉਣ ਲਈ ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਨਾਂ ਤੇ ਕਿਰਤ ਕਨੂੰਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਟਰੇਡ ਯੂਨੀਅਨ ਐਕਟ ਵਿੱਚ ਸੋਧਾਂ ਦੇ ਨਾ ਤੇ ਸਮੁੱਚੀ ਮਿਹਨਤਕਸ ਲੋਕਾਂ ਤੋਂ ਯੂਨੀਅਨ ਦਾ ਹੱਕ ਖੋਹਿਆ ਜਾ ਰਿਹਾ ਹੈ। ਬੀਮਾ ਖੇਤਰ, ਡਿਫੈਸ, ਰੇਲ ਅਤੇ ਪ੍ਰਚੂਨ ਵਪਾਰ ਸਮੇਤ ਸਾਰੇ ਕੁੰਜੀਵਤ ਖੇਤਰਾਂ ਵਿੱਚ ਸਿੱਧਾ ਪੂੰਜੀ ਨਿਵੇਸ ਕਰ ਰਹੀ ਹੈ ਜੋ ਬੰਦ ਕੀਤਾ ਜਾਵੇ।ਕਾਮਰੇਡ ਰਣਜੀਤ ਸਿੰਘ ਕਲਿਆਣ, ਕਾਮਰੇਡ ਸੁਰਿੰਦਰ ਕੁਮਾਰ ਭੈਣੀ ਕਲਾਂ, ਕਰਤਾਰ ਸਿੰਘ ਮਹੋਲੀ, ਚਮਕੌਰ ਸਿੰਘ ਮੁਹਾਲਾ, ਗੁਰਦੇਵ ਰਾਜ ਭੁੰਬਲਾ, ਪਰਮਾਨੰਦ, ਅਰਮਜੀਤ ਸਿੰਘ ਸੰਗਾਲਾ, ਪ੍ਰੀਤਮ ਸਿੰਘ ਨਿਆਮਤਪੁਰ, ਪਿਆਰਾ ਲਾਲ, ਮੁਲਾਜ਼ਮ ਆਗੁੂ ਰਣਜੀਤ ਸਿੰਘ ਰਾਣਵਾਂ, ਬੱਗਾ ਸਿੰਘ, ਨਾਮਦੇਵ, ਰਾਜ ਕੁਮਾਰ ਬਿੰਜੋਕੀ ਆਦਿ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਰੈਗੂਲਰ ਕੰਮ ਉੱਤੇ ਆਉਟ ਸੋਰਸਿੰਗ ਅਤੇ ਠੇਕੇਦਾਰੀ ਮਜਦੂਰ ਪ੍ਰਬੰਧ ਉਤੇ ਰੋਕ ਲਗਾਈ ਜਾਵੇ, ਪ੍ਰਚੂਨ ਵਪਾਰ ਵਿੱਚ ਦੇਸੀ ਵਿਦੇਸ਼ੀ ਕੰਪਨੀਆਂ ਦਾ ਦਾਖਲਾ ਬੰਦ ਕੀਤਾ ਜਾਵੇ।ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਵਾਪਿਸ ਕੀਤੀਆਂ ਜਾਣ, ਭੂਮੀ ਅਧੀਗ੍ਰਹਿਣ ਬਿੱਲ ਵਾਪਸ ਕੀਤਾ ਜਾਵੇ। 43ਵੀਂ, 44ਵੀਂ ਅਤੇ 45ਵੀਂ ਭਾਰਤੀ ਕਿਰਤ ਕਾਨਫਰੰਸਾਂ ਦੀ ਸਿਫਾਰਸ਼ ਲਾਗੂ ਕਰਕੇ, ਆਂਗਣਵਾੜੀ, ਆਸਾ, ਮਿਡ-ਡੇ ਮੀਲ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਕਨੂੰਨ ਦੇ ਘੇਰੇ ਵਿੱਚ ਸ਼ਾਮਿਲ ਕੀਤਾ ਜਾਵੇ, ਘੱਟੋ ਘੱਟ ਉਜਰਤ 15000/- ਮਹੀਨਾ ਕੀਤਾ ਜਾਵੇ। ਸਭ ਲਈ ਪੈਨਸ਼ਨ ਲਾਜਮੀ ਕੀਤੀ ਜਾਵੇ, ਪੈਨਸ਼ਨ ਦੀ ਰਕਮ ਘੱਟੋ ਘੱਟ 4 ਹਜ਼ਾਰ ਰੁਪਏ ਮਹੀਨੇ, ਯੂਨੀਅਨ ਦੀ ਰਜਿਸਟਰੇਸ਼ਨ 45 ਦਿਨਾਂ ਅੰਦਰ ਕੀਤੀ ਜਾਵੇ, ਰਿਕਾਰਡ ਤੋੜ ਲੱਕ ਤੋੜ ਮਹਿੰਗਾਈ ਤੇ ਰੋਕ ਲਗਾਈ ਜਾਵੇ, ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਜਨਤਕ ਵੰਡ ਪ੍ਰਣਾਲੀ ਮਜਬੂਤ ਕੀਤੀ ਜਾਵੇ, ਠੇਕੇ ਤੇ ਭਰਤੀ ਵਰਕਰਾਂ ਨੂੰ ਵੀ ਰੈਗੂਲਰ ਵਰਕਰਾਂ ਦੇ ਬਰਾਬਰ ਤਨਖਾਹ, ਬੋਨਸ, ਈ.ਪੀ.ਐਫ ਦੇ ਲਾਭਪਾਤਰੀ ਬਣਨ ਲਈ ਤਨਖਾਹ ਦੀ ਹੱਦ ਸਮੇਤ ਸਾਰੀਆਂ ਸ਼ਰਤਾਂ ਖਤਮ ਕੀਤੀਆਂ ਜਾਣ, ਅੱਜ ਦੀ ਦੇਸ਼ ਵਿਆਪੀ ਹੜਤਾਲ ਉਪਰੋਕਤ ਮੰਗਾਂ ਦੀ ਪੂਰਤੀ ਲਈ ਕੀਤੀ ਗਈ ਹੈ।
Punjab Post Daily Online Newspaper & Print Media