Saturday, August 15, 2026

ਜੋਨਲ ਪੱਧਰੀ ਖੇਡਾਂ ਵਿੱਚ ਵਡਾਲਾਂ ਬਾਗਰ ਸਕੂਲ ਵਿਖੇ ਖਿਡਾਰੀਆਂ ਦੀਆਂ ਰੌਣਕਾ

ਖੋ ਖੇ ਦੇ ਮੁਕਾਬਲਿਆ ਸੁਭ ਆਰੰਭ

ਜਿਲਾ ਸਿਖਿਆ ਅਫਸਰ (ਸ) ਸ੍ਰੀ ਅਮਰਦੀਪ ਸਿੰਘ ਸੈਣੀ ਦੀਆਂ ਕੋਸ਼ਿਸਾਂ ਸਦਕਾ ਪਿਛਲੇ ਸਮੇ ਨਾਲੋ ਵੱੱਧ ਖਿਡਾਰੀਆਂ ਨੇ ਹਿਸਾ ਲਿਆ-ਪ੍ਰਿੰਸੀਪਲ ਬਲਵਿੰਦਰ ਪਾਲ

PPN0409201501ਬਟਾਲਾ, 4 ਸਤੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ ਮਿਡਲ , ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਖੇਡਾਂ ਬੜੇ ਅਨੂਸਾਸ਼ਨ ਮਈ ਤਰੀਕੇ ਨਾਲ ਜਿਲੇ ਭਰ ਵਿੱਚ ਵੱਖ ਵੱਖ ਸਥਾਂਨਾਂ ਤੇ ਕਰਵਾਈਆਂ ਜਾ ਰਹੀਆਂ ਹਨ।੬੮ ਵੀਆਂ ਇਹਨਾ ਜਿਲ੍ਹਾਂ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਬਾਂਗਰ (ਗੁਰਦਾਸਪੁਰ) ਵਿਖੇ ਸੁਰੂ ਕੀਤੀ ਗਈ। ਇਹਨਾ ਖੇਡਾਂ ਦਾ ਉਦਘਾਟਨ ਸ੍ਰੀ ਬਲਵਿੰਦਰ ਪਾਲ ਪ੍ਰਿੰਸੀਪਲ ਵੱਲੋ ਸੁਚੱਜੇ ਢੰਗ ਨਾਲ ਕੀਤਾ ਗਿਆ। ਸ੍ਰੀ ਬਲਵਿੰਦਰ ਪਾਲ ਨੇ ਦੱਸਿਆ ਕੇ ਅੰਡਰ ੧੪, ਅੰਡਰ ੧੭ ਤੇ ੧੯ ਸਾਲ ਵਰਗ ਗੁੱਟਾਂ ਦੇ ਮੁਕਾਬਲੇ ਕਰਵਾਏ ਗਏ। ਮਿਤੀ ੨ ਸਤੰਬਰ ਨੂੰ ਲੜਕੀਆਂ ਦੀ ਟੀਮਾਂ ਨੇ ਹਿੱਸਾ ਲਿਆ ਤੇ ਮਿਤੀ ੩ ਸਤੰਬਰ ਨੂੰ ਲੜਕਿਆਂ ਦੀ ਟੀਮਾਂ ਦੀ ਜੋਰ ਅਜਮਾਈ ਹੋਵੇਗੀ । ਮਿਤੀ ੨ ਸਤੰਬਰ ਦੇ ਮੁਕਾਬਲਿਆਂ ਵਿੱਚ ਜੋਨਲ ਪੱਧਰ ਦੇ ਖੋ ਖੋ ਸ ਸ ਸ ਵਡਾਲਾ ਬਾਂਗਰ , ਮਲਕ ਵਾਲ,ਦੇੜ ਫੱਤੂ ਪੁਰ,ਹਰਦੋਰਵਾਲ, ਖੁਸੀ ਪੁਰ,ਭਿਖਾਰੀ ਵਾਲ, ਨਿਕੋਸਰਾਂ,ਰਣਸੀਕਾ,ਆਦਿ ਲੜਕਿਆਂ ਦੀਆਂ ਟੀਮਾਂ ਨੇ ਹਿਸਾ ਲਿਆ।ਇਸ ਮੌਕੇ ਸਰਦੂਲ ਸਿੰਘ,ਨਰੇਸ਼ ਕੁਮਾਰ,ਮਨਜਿਦਰ ਸਿੰਘ,ਸਰਬਜੀਤ ਸਿੰਘ, ਰਮਨ ਕੁਮਾਰ,ਦੀਪਕ ਕੁਮਾਰ,ਲਖਵਿੰਦਰ ਕੌਰ,ਪੁਨੀਤ ਸੇਖੋ,,ਰਜਵੰਤ ਕੌਰ,ਰੁਪਿੰਦਰ ਕੌਰ,ਤੋ ਇਲਾਵਾ ਵਖ ਵਖ ਸਕੂਲਾਂ ਦੇ ਖੇਡ ਅਧਿਆਪਕ ਹਾਜ਼ਰ ਸਨ।ਅੱਜ ਦੇ ਦਿਲਕਸ਼ ਮੁਕਾਬਲਿਆਂ ਵਿਚ ਅਨੁਸਾਸ਼ਨਮਈ ਤਰੀਕੇ ਨੇ ਹਿੱਸਾ ਲਿਆ । ਇਸੇ ਦੌਰਾਨ ਸ੍ਰੀ ਬਲਵਿੰਦਰ ਪਾਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਵਿਦਿਆਰਥੀਆਂ ਨੂੰ ਉਹਨਾ ਦੀ ਕਾਰਗੂਜਾਰੀ ਵਾਸਤੇ ਸਨਮਾਨ ਤੇ ਬਣਦਾ ਮਾਣ ਵੀ ਦਿਤਾ ਜਾਵੇਗਾ। ਉਹਨਾ ਖੇਡ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਗੇਮਾਂ ਵਿਚ ਆਪਣੇ ਵਿਦਿਆਰਥੀਆਂ ਦੀ ਸਮੂਲੀਅਤ ਕਰਵਾਉਣ ਤਾਂ ਜੋ ਸਿਖਿਆ ਵਿਭਾਗ ਦੇ ਵਿਦਿਆਰਥੀ ਚੰਗੇ ਪੰਜਾਬ ਦਾ ਨਿਰਮਾਣ ਕਰ ਸਕਣ , ਖੇਡ ਅਧਿਆਪਕਾ ਦਾ ਇਸ ਕਾਰਜ ਵਿੱਚ ਵਡ ਮੁੱਲਾਂ ਯੋਗਦਾਨ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply