Friday, July 17, 2026

ਸਰਕਾਰੀ ਕਾਲਜ ਆਫ ਐਜੁਕੇਸ਼ਨ ਦੇ ਪ੍ਰਿੰਸੀਪਲ ਡਾ. ਮੁਹੰਮਦ ਇਕਬਾਲ ਨੂੰ ਸਟਾਫ ਵੱਲੋਂ ਵਿਦਾਇਗੀ ਪਾਰਟੀ

PPN0409201506

ਮਾਲੇਰਕੋਟਲਾ (ਸੰਦੌੜ) 4 ਸਤੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਕਾਲਜ ਆਫ ਐਜੁਕੇਸ਼ਨ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ. ਮੁਹੰਮਦ ਇਕਬਾਲ ਦੀ ਸੇਵਾ ਮੁਕਤੀ ਦੇ ਅਵਸਰ ਤੇ ਕਾਲਜ ਸਟਾਫ ਵੱਲੋਂ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ। ਇਸ ਸਾਦਾ ਅਤੇ ਸੰਜੀਦਾ ਸਮਾਗਮ ਵਿੱਚ ਕਾਲਜ ਸਟਾਫ ਵੱਲੋਂ ਡਾ.ਇਕਬਾਲ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਪਹਿਨਾਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਕਾਲਜ ਮਾਲੇਰਕੋਟਲਾ ਦੇ ਸਾਬਕਾ ਕਾਰਜਕਾਰੀ ਪ੍ਰਿੰਸੀਪਲ ਅਤੇ ਰਾਸ਼ਟਰੀ ਪੱਧਰ ਦੇ ਸੰਸਕ੍ਰਿਤ ਵਿਦਵਾਨ ਪ੍ਰੋ. ਡੀ.ਡੀ ਭੱਟੀ, ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੁਕੇਸ਼ਨ ਸੇਹਕੇ ਦੇ ਐਮ.ਡੀ ਸ਼੍ਰੀ ਰਵਿੰਦਰ ਸਿੰਘ, ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਧਰਮ ਚੰਦ ਵਾਤਿਸ਼, ਪੀ.ਟੀ.ਏ ਦੇ ਸਕੱਤਰ ਸ਼੍ਰੀ ਨੀਲਮ ਕੁਮਾਰ ਗੋਇਲ, ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਲਵਦੀਪ ਸਿੰਘ, ਪੋਸਟਲ ਵਿਭਾਗ ਜਿਲ੍ਹਾ ਸੰਗਰੂਰ ਦੇ ਇੰਸਪੈਕਟਰ ਸ਼੍ਰੀ ਸੁਨੀਲ ਕੁਮਾਰ ਵੱਲੋਂ ਵੀ ਪ੍ਰਿੰਸੀਪਲ ਡਾ. ਮੁਹੰਮਦ ਇਕਬਾਲ ਨੂੰ ਸਨਮਾਨਿਤ ਕੀਤਾ ਗਿਆ। ਉਪਰੋਕਤ ਬੁੱਧੀਜੀਵੀਆਂ ਤੇ ਪਤਵੰਤੇ ਸੱਜਣਾ ਤੋਂ ਇਲਾਵਾ ਸਰਕਾਰੀ ਕਾਲਜ, ਸਿੱਧਸਰ ਦੇ ਪ੍ਰਿੰਸੀਪਲ ਪ੍ਰੋ.ਮੰਗਤ ਸਿੰਘ, ਕਾਲਜ ਦੇ ਵਾਇਸ ਪ੍ਰਿੰਸੀਪਲ ਡਾ.ਹਰਬੰਸ ਲਾਲ ਮਿੱਤਲ, ਲੈਕਚਰਾਰ ਸ਼੍ਰੀ ਜਤਿੰਦਰ ਸਿੰਘ, ਦਫਤਰ ਸੁਪਰਡੈਂਟ ਸ਼੍ਰੀ ਹੁਕਮ ਚੰਦ ਗਰਗ, ਮੈਡਮ ਹਰਪ੍ਰੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ। ਪੀ.ਟੀ.ਏ ਦੇ ਸਾਬਕਾ ਮੈਂਬਰ ਸ਼੍ਰੀ ਮੁਹੰਮਦ ਸੁਲੇਮਾਨ, ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ, ਡਾ. ਤਨਵੀਰ ਅਲੀ ਖਾਂ ਵੀ ਸ਼ੁਭ ਇਛਾਵਾਂ ਦੇਣ ਲਈ ਤਸ਼ਰੀਫ ਲਿਆਏ। ਇਨ੍ਹਾਂ ਸਭ ਬੁੱਧੀਜੀਵੀਆਂ ਅਤੇ ਪਤਵੰਤੇ ਸੱਜਣਾ ਨੇ ਡਾ. ਇਕਬਾਲ ਦੇ ਮਨੁੱਖੀ ਗੁਣਾਂ, ਸਿੱਖਿਆ, ਸਾਹਿਤ ਅਤੇ ਰਾਸ਼ਟਰੀ ਏਕਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਵਢਮੁੱਲੇ ਯੋਗਦਾਨ ਦਾ ਵਰਣਨ ਕੀਤਾ ਅਤੇ ਕਿਹਾ ਕਿ ਸਰਕਾਰੀ ਸਿੱਖਿਆ ਕਾਲਜ ਨੂੰ ਡਾ.ਇਕਬਾਲ ਨੇ ਜਿਸ ਸਿਖਰ ਤੇ ਪਹੁੰਚਾ ਦਿੱਤਾ ਹੈ, ਉਹ ਸ਼ਲਾਘਾਯੋਗ ਹੈ। ਪੰਜਾਬ ਉਰਦੂ ਅਕਾਦਮੀ, ਇਸਲਾਮੀਆ ਗਰਲਜ ਕਾਲਜ, ਸਰਕਾਰੀ ਕਾਲਜ ਅਮਰਗੜ੍ਹ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਸੰਸਥਾ ਲਈ ਆਪ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਆਸ ਪ੍ਰਗਟਾਈ ਕਿ ਇਸ ਉਚ ਕੋਟੀ ਦੇ ਵਿਦਵਾਨ ਦੀਆਂ ਸੇਵਾਵਾਂ ਹਰ ਉੱਚ ਪੱਧਰੀ ਵਿਦਿਅਕ ਸੰਸਥਾ ਲਈ ਫਾਇਦੇਮੰਦ ਸਿੱਧ ਹੋਣਗੀਆਂ।ਇਨ੍ਹਾਂ ਸਭ ਨੇ ਡਾ. ਮੁਹੰਮਦ ਇਕਬਾਲ ਦੀ ਲੰਮੀ ਉਮਰ ਅਤੇ ਅੱਛੀ ਸਿਹਤ ਲਈ ਦੁਆ ਵੀ ਕੀਤੀ। ਡਾ.ਇਕਬਾਲ ਨੇ ਕਾਲਜ ਸਟਾਫ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੀਵਨ ਦੇ ਲਗਭਗ 40 ਸਾਲ ਇਸੇ ਕੈਂਪਸ ਵਿੱਚ ਗੁਜਾਰੇ ਹਨ। ਇਸੇ ਲਈ ਇਸ ਸੰਸਥਾ ਨਾਲ ਜਜਬਾਤੀ ਰਿਸ਼ਤਾ ਸੁਭਾਵਿਤ ਹੈ। ਉਨ੍ਹਾਂ ਸਟਾਫ ਵੱਲੋਂ ਦਿੱਤੇ ਗਏ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਮੈਡਮ ਸ਼ਿਲਪਾ ਅੱਗਰਵਾਲ ਨੇ ਸੁਚੱਜੇ ਢੰਗ ਨਾਲ ਕੀਤਾ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply