ਅੰਮ੍ਰਿਤਸਰ- 4 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸੰਗੀਤਕ ਪ੍ਰੋਗਰਾਮ ਦਾ ਚਾਰ ਚਰਨਾਂ ਵਿਚ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਕਲਾਕਾਰ ਟੀ.ਵੀ. ਰੇਡੀੳ ਦੇ ਟਾਪ ਗਰੇਡ ਕਲਾਕਾਰ ਪ੍ਰੋਫੈਸਰ ਪ੍ਰਤੀਕ ਚੌਧਰੀ ਸਨ। ਪ੍ਰੋਗਰਾਮ ਦੇ ਪਹਿਲੇ ਚਰਨ ਵਿਚ ਮਲਹਾਰ ਉਤਸਵ ਦੇ ਸਬੰਧ ਵਿਚ ਪੰਡਿਤ ਪ੍ਰਤੀਕ ਚੌਧਰੀ ਅਤੇ ਵਿਭਾਗ ਦੇ ਹੀ ਅਧਿਆਪਕ ਏ.ਆਈ.ਆਰ ‘ਏ’ ਗਰੇਡ ਆਰਟਿਸਟ ਸ਼੍ਰੀ ਪ੍ਰਭਾਕਰ ਕਸ਼ਯਪ ਨੇ ਮਲਹਾਰ ਰਾਗ ਦੇ ਪ੍ਰਕਾਰਾਂ ਨੂੰ ਗਾ ਵਜਾ ਕੇ ਸ਼ਾਸਤਰੀ ਸੰਗੀਤ ਦੀ ਇਕ ਅਨੂਠੀ ਪੇਸ਼ਕਾਰੀ ਕੀਤੀ।
ਪ੍ਰੋਗਰਾਮ ਦੇ ਦੂਸਰੇ ਚਰਨ ਵਿਚ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਲੋਕ ਗੀਤ ਅਤੇ ਲੋਕ ਨਾਚ ਗਿੱਧਾ ਪ੍ਰਸਤੁਤ ਕੀਤਾ ਗਿਆ। ਪ੍ਰੋਗਰਾਮ ਦੇ ਤੀਸਰੇ ਚਰਨ ਵਿਚ ਪੰਡਿਤ ਪ੍ਰਤੀਕ ਚੌਧਰੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਜਿਵੇਂ ਕਿ ਸਵਰ ਵਿਸਤਾਰ, ਸਵਰ ਅਭਿਆਸ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।
ਚੌਥੇ ਅਤੇ ਆਖਰੀ ਚਰਨ ਵਿਚ ਪੰਡਿਤ ਪ੍ਰਤੀਕ ਚੌਧਰੀ ਜੀ ਦੁਆਰਾ ਫਿਊਜਨ ਮਿਊਜਿਕ ਦੀ ਅਨੋਖੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਤਬਲੇ ਤੇ ਡਾ. ਮੁਰਲੀ ਮਨੋਹਰ ਜੀ, ਡਰੱਮ ਸੈਟ ਤੇ ਵਿਭਾਗ ਦੇ ਅਧਿਆਪਕ ਸ਼੍ਰੀ ਗਾਵੀਸ਼ ਜੀ ਅਤੇ ਗਿਟਾਰ ਤੇ ਵਿਭਾਗ ਦੇ ਵਿਦਿਆਰਥੀ ਲੋਕੇਸ਼ ਥਾਪਾ ਨੇ ਉਨ੍ਹਾਂ ਦਾ ਸਹਿਯੋਗ ਦਿੱਤਾ ਅਤੇ ਇਕ ਅਜਿਹੇ ਵਾਤਾਵਰਨ ਦੀ ਸਿਰਜਨਾ ਕੀਤੀ ਜਿਸ ਦੇ ਫਲਸਵਰੂਪ ਸਾਰੇ ਵਿਦਿਆਰਥੀ ਅਤੇ ਅਧਿਆਪਕ ਨੱਚਣ ਤੇ ਮਜਬੂਰ ਹੋ ਗਏ। ਇਸ ਪ੍ਰੋਗਰਾਮ ਵਿਚ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਸ਼੍ਰੀ ਪ੍ਰਭਾਕਰ ਕਸ਼ਯਪ, ਸ਼੍ਰੀਮਤੀ ਕਿਰਨ ਅਮਰ, ਸ਼੍ਰੀ ਸੁਖਦੇਵ ਸਾਗਰ, ਸ਼੍ਰੀ ਚਰਨਜੀਤ ਸਿੰਘ, ਸ਼੍ਰੀ ਗਾਵੀਸ਼, ਡਾ. ਮੁਰਲੀ ਮਨੋਹਰ, ਸ. ਨਰਿੰਦਰ ਸਿੰਘ ਜੀ ਤੋਂ ਇਲਾਵਾ ਪੀ.ਐਚ.ਡੀ ਅਤੇ ਐਮ.ਫਿਲ. ਦੇ ਰਿਸਰਚ ਸਕਾਲਰ ਅਤੇ ਐਮ.ਪੀ.ਏ./ਐਮ.ਏ. ਦੇ ਵਿਦਿਆਰਥੀ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media