Monday, February 23, 2026

ਅਮਰੀਕਨ ਯੂਨੀਵਰਸਟੀ ਦੀ ਡਾਇਰੈਕਟਰ ਜੀ.ਆਈ ਵਿਦਿਆਰਥੀਆਂ ਨਾਲ ਗੱਲਬਾਤ

PPN0409201513

ਅੰਮ੍ਰਿਤਸਰ, 4 ਸਿਤੰਬਰ (ਗੁਰਚਰਨ ਸਿੰਘ) – ਗਲੋਬਲ ਇੰਸਟੀਚਿਊਟ ਦੇ ਵਿਹੜੇ ਵਿਖੇ ਇਕ ਸਮਝੌਤਾ ਵਿਗਆਪਨ ਤਹਿਤ ‘ਆਰਕੈਨਸਸ ਸਟੇਟ ਯੂਨੀਵਰਸਿਟੀ’ ਦੀ ਇੰਟਰਨੈਸ਼ਨਲ ਵਿਦਿਆਰਥੀ ਸੇਵਾਵਾਂ ਦੀ ਡਾਇਰੈਕਟਰ ਸ੍ਰੀਮਤੀ ਚਾਂਦਨੀ ਖੜਕਾ ਨੇ ਸਥਾਨਕ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਆਪਣੀ ਟੀਮ ਨਾਲ ਪੁੱਜੀ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਵਾਤਾਵਰਣ ਦੇ ਫਾਇਦਿਆਂ ਬਾਰੇ ਦੱਸਿਆ।
ਇੰਸਟੀਚਿਊਟ ਨੇ ਬੀ.ਟੈਕ, ਬੀ.ਕਾਮ, ਬੀ.ਸੀ.ਏ ਦੇ ਤਕਰੀਬਨ 400 ਤੋ ਵੱਧ ਸਥਾਨਕ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਸਿੱਖਿਆ ਵਿਹੜੇ ਵਿਚ ਨਵੇ ਰਾਹ ਤੋ ਆਪਣੇ ਭਵਿੱਖ ਦੇ ਕੈਰਿਅਰ ਦੇ ਮੌਕਿਆਂ ਬਾਰੇ ਧਿਆਨ ਨਾਲ ਸੁਨਿਆ।
ਸ੍ਰੀਮਤੀ ਚਾਂਦਨੀ ਜੋ ਕਿ ਮੂਲਰੂਪ ਨਾਲ ਨੇਪਾਲ ਤੋ ਹਨ ਨੇ 2005 ਵਿਚ ਅਮੇਰੀਕਾ ਤੋਂ ਐਮ.ਬੀ.ਏ. ਕਰਨ ਤੋ ਬਾਅਦ ਯੂਨੀਵਰਸਿਟੀ ਦੇ ਡਾਇਰੈਕਟਰ ਦੀ ਜਿੰਮੇਵਾਰੀ ਸੰਭਾਲੀ।ਉਨਾਂ੍ਹਾ ਵਿਦਿਆਰਥੀਆਂ ਨੂੰ ਦੱਸਿਆ ਕਿ ‘ਦੋਨੋ ਸੰਸਥਾਨਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਨਵੇ ਮੌਕਿਆਂ ਦੇ ਨਾਲ ਵਿਸ਼ੇ ਚੁਨਣ ਦਾ ਨਵਾਂ ਰਸਤਾ ਵੀ ਖੁੱਲ੍ਹ ਗਿਆ ਹੈ।ਸਮਝੌਤੇ ਮੁਤਾਬਿਕ ਸਥਾਨਕ ਸੰਸਥਾ ਦੇ ਵਿਦਿਆਰਥੀ ਇੰਟਰਨੈਸ਼ਨਲ ਖੇਤਰ ਵਿਚ ਆਪਣੇ ਵਪਾਰਿਕ, ਵਿਕਾਸ ‘ਚ ਵਾਧਾ ਕਰਨ ਦੇ ਨਾਲ ਸਿੱਖਿਅਕ ਪ੍ਰੋਗਰਾਮਾਂ ਵਿਚ ਕਾਬਲ ਹੋਣ ਲਈ ਵੀ ਸਹੂਲਤਾਂ ਹਾਸਲ ਕਰ ਸਕਦੇ ਹਨ।’
ਇਸ ਮੌਕੇ ਤੇ ਅਮਰੀਕਨ ਯੂਨੀਵਰਸਿਟੀ ਦੀ ਡਾਇਰੈਕਟਰ ਨੇ ਵਿਦਿਆਰਥੀਆਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਿਨ੍ਹਾਂ ਵਿਚ ਇੰਟਰਨਸ਼ਿਪ, ਵਜੀਫੇ ਅਤੇ ਹੋਰ ਵਿਦਿਆਰਥੀਆਂ ਸੰਬੰਧੀ ਅਤੇ ਕੈਰੀਅਰ ਦੇ ਮੌਕਿਆਂ ਬਾਰੇ ਪੁੱਛਿਆ। ਸ੍ਰੀਮਤੀ ਖੜਕਾ ਨੇ ਕੌਂਸ਼ਲ ਵਿਕਾਸ, ਰਚਨਾਤਮਕਤਾ, ਅਨੁਸੰਧਾਨ ਦੇ ਫਾਇਦਿਆਂ ਤੇ ਕੈਰਿਅਰ ਦੇ ਮੌਕਿਆਂ ‘ਚ ਅਗਾਹ ਵਧਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐਸ ਚੰਦੀ ਅਤੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਵਿਸੇਸ਼ ਵਿਦਿਆਰਥੀਆਂ ਦੀ ਟੀਮ ਨਾਲ ਆਏ ਮਹਿਮਾਨਾਂ ਦਾ ਫੁਲਾਂ ਨਾਲ ਨਿੱਘਾ ਸਵਾਗਤ ਕੀਤਾ।ਇਸ ਮੌਕੇ ਡਾ. ਆਕਾਸ਼ਦੀਪ ਸਿੰਘ ਨੇ ਜਾਣਕਾਰੀ ਦਿਤੀ ‘ਇਹ ਸਹੁਲਤ ਸਥਾਨਕ ਵਿਦਿਆਰਥੀਆਂ ਨੂੰ ਇਕ ਮੌਕੇ ਪ੍ਰਦਾਨ ਕਰੇਗੀ ਜਿਸ ਵਿਚ ਇਹ ਨਾ ਸਿਰਫ ਅਮਰੀਕਾ ਦੀ ਸਭ ਤੋ ਪੁਰਾਣੀ ਯੂਨੀਵਰਸਿਟੀ ਵਿਚੋ ਇਕ, ਵਿਖੇ ਸਿੱਖਿਆ ਲੈ ਸੱਕਣਗੇ ਤੇ ਨਾਲ ਵਿਦੇਸ਼ੀ ਮਹੌਲ ਬਾਰੇ ਜਾਣਕਾਰੀ ਵੀ ਹਾਸਲ ਕਰ ਸਕਣਗੇਂ। ਡਾਇਰੈਕਟਰ ਨੇ ਦੱਸਿਆ ਕਿ ਅਮਰੀਕਨ ਯੂਨੀਵਰਸਿਟੀ 1909 ਵਿਚ 1800 ਏਕੜ ਵਿਖੇ ਸਥਾਪਿਤ ਕੀਤੀ ਗਈ ਅਤੇ ਇਸ ਯੂਨੀਵਰਸਿਟੀ ਦਾ ਸਮੁਦਾਇਕ ਸੇਵਾਵਾਂ ਨੂੰ ਮਜ਼ਬੂਤੀ ਨਾਲ ਧਿਆਨ ਕੇਂਦਰਿਤ ਕੀਤਾ ਹੈ ਜਿਸ ਵਿਚ ਬਜੂਰਗਾਂ ਦੀ ਦੇਖਭਾਲ, ਬਾਲ ਭਾਸ਼ਾ ਵਿਕਾਸ, ਵਾਤਾਵਰਣ ਨੀਤੀਆਂ, ਈ-ਪੜਾਈ ਵਰਗੇ ਖੇਤਰ ਵੀ ਹਨ ਜੋ ਕਿ ਕੇਰਿਅਰ ਵਿਕਲਪਾਂ ਵਿਚ ਵੀ ਬਦਲਾਅ ਕੀਤੇ ਜਾ ਸਕਦੇ ਹਨ।
ਉਨ੍ਹਾਂ ਯੂਨੀਵਰਸਿਟੀ ਵੱਲੋਂ 6 ਮਹੀਨੇ ਦੇ ਵਿਸ਼ੇਸ਼ ਕੋਰਸਾਂ ਬਾਰੇ ਵਿਸਤਾਰ ਨਾਲ ਦੱਸਿਆ ਜੋਕਿ ਬੀ.ਟੈਕ ਦੇ ਵਿਦਿਆਰਥੀਆਂ ਲਈ ਖਾਸ ਉਨ੍ਹਾਂ ਦੇ ਪਾਠਕ੍ਰਮ ਮੁਤਾਬਿਕ ਤਿਆਰ ਕੀਤਾ ਗਿਆ ਹੈ।ਇਸ ਪਾਠਕ੍ਰਮ ਵਪਾਰਕ, ਸੰਸਥਾਗਤ, ਉਦਯੋਗਿਕ ਅਤੇ ਹੋਰ ਖੇਤਰਾਂ ਲਈ ਖਾਸ ਤੌਰ ਤੇ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਇੰਟਰਨੈਸ਼ਨਲ ਪੱਧਰ ਤੇ ਕੰਮ ਲਈ ਤਿਆਰ ਕੀਤੇ ਜਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਕੇਰਿਅਰ ਦੇ ਮੌਕਿਆਂ ‘ਚ ਵਾਧਾ ਕਰਨ ਨਾਲ ਵਿਦੇਸ਼ੀ ਜੀਵਨਸ਼ੈਲੀ, ਉਨ੍ਹਾਂ ਦੇ ਬਾਜਾਰ ਅਤੇ ਬੁਨਿਆਦੀ ਢਾਂਚੇ ਦੀ ਵੀ ਝੱਲਕ ਪਾ ਸਕਦੇ ਹਨ।
ਗਲੋਬਲ ਇੰਸਟੀਚਿਊਟ ਨੇ ਪੰਜ ਇੰਟਰਨੈਸ਼ਨਲ ਯੂਨੀਵਰਸਿਟੀਆਂ ਨਾਲ ਸਮਝੌਤਾ ਗਿਆਪਨ ਤੇ ਦਸਤਖਤ ਕੀਤੇ ਹਨ – ਜਿਨ੍ਹਾਂ ਵਿਚ ਆਰਕੈਂਸਸ ਸਟੇਟ ਯੂਨੀਵਰਸਿਟੀ, ਯੂ.ਐਸ.ਏ. ਯੂਨੀਵਰਸਿਟੀ ਆਫ ਨਾਰਥ ਅਲਬਾਮਾ, ਯੂ.ਐਸ.ੲ., ਯੂਨਵੀਰਿਸਟੀ ਆਫ ਮਾਰਿਟਿਯਸ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਕੈਨੇਡਾ ਅਤੇ ਉਤਰੀ ਤਕਨੀਕੀ ਯੂਨੀਵਰਸਿਟੀ ਨਿਊਜੀਲੈਂਡ ਸ਼ਾਮਿਲ ਹਨ।ਅੰਤਰਾਸ਼ਟਰੀ ਸਹਿਯੋਗ ਨਾਲ ਵਿਦਿਆਰਥੀਆਂ ਲਈ ਮੌਕੇ ਵਧਾਉਣ ਲਈ ਦੋਨਾਂ ਸੰਸਥਾਵਾਂ ਵਿਚ ਸਮਝੌਤਾ ਲਾਭਦਾਇਕ ਸਾਬਤ ਹੋਵੇਗੇ ਗਲੋਬਲ ਇਸਟੀਚਿਊਟ ਦੇ ਵਾਇਸ ਚੇਅਰਮੈਨ ਨੇ ਕਿਹਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply