Tuesday, October 13, 2026

ਬੀ. ਜੇ. ਪੀ ਪੱਟੀ ਹਲਕੇ ਵਿੱਚ ਹੋ ਰਹੀ ਮਜ਼ਬੂਤ ਗੁਰਮਹਾਵੀਰ ਸੰਧੂ

PPN0409201519

ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – 2017 ਦੀਆਂ ਚੌਣਾਂ ਦੇ ਮੱਦੇਨਜਰ ਬੀ.ਜੇ.ਪੀ ਨੇ ਵੀ ਆਪਣੇ ਪੈਰ ਪਸਾਰਣੇ ਸੁਰੂ ਕਰ ਦਿੱਤੇ ਹਨ। ਜਿਸ ਤੋਂ ਲੱਗਦਾ ਹੈ ਕਿ ਜੇਕਰ ਬੀ.ਜੇ.ਪੀ ਨੂੰ ਆਪਣੇ ਬਲਬੂਤੇ ‘ਤੇ ਵੀ ਅਗਰ ਵੱਖ ਹੋ ਕੇ ਚੋਣ ਲੜਨੀ ਪਵੇ ਤਾਂ ਸਖਤ ਮੁਕਾਬਲਾ ਦੇ ਸਕੇ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ.ਜੇ.ਪੀ ਦੇ ਹਲਕਾ ਇੰਚਾਰਜ ਗੁਰਮਹਾਵੀਰ ਸਿੰਘ ਸੰਧੂ ਨੇ ਦੱਸਿਆ ਕਿ ਪੱਟੀ ਹਲਕੇ ਵਿੱਚ ਬੀ.ਜੇ.ਪੀ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ ਤੇ ਸਖਤ ਮੁਕਾਬਲਾ ਦੇਣ ਲਈ ਤਿਆਰ ਹੈ।ਉਹਨਾ ਦੱਸਿਆ ਕਿ ਪੱਟੀ ਹਲਕੇ ਨੂੰ ਤਿੰਨ ਮੰਡਲਾਂ ਪੱਟੀ, ਨੌਸਿਹਰਾ ਅਤੇ ਹਰੀਕੇ ਵਿੱਚ ਵੰਡਿਆ ਗਿਆ ਹੈ। ਉਹਨਾ ਦੱਸਿਆ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ ਅਤੇ ਪੰਜਾਬ ਦੇ ਲੋਕ ਪੰਜਾਬ ਵਿੱਚ ਵੀ ਬੀਜੇਪੀ ਦੀ ਬਣੀ ਸਰਕਾਰ ਵੇਖਣਾ ਚਾਹੁੰਦੇ ਹਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …

Leave a Reply