ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕਰਨ ਲਈ ਚੁਣੇ ਗਏ ਹੈਡ ਟੀਚਰ ਗੁਰਮੇਜ ਸਿੰਘ ਜ਼ਿਲ੍ਹਾ ਗੁਰਦਾਸਪੁਰ ਅੰਦਰ ਬਲਾਕ ਕਾਹਨੂੰਵਾਨ-1 ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਵਿਖੇ ਤਾਇਨਾਤ ਹਨ, ਗੁਰਮੇਜ ਸਿੰਘ ਨੇ ਕਰੀਬ 18 ਸਾਲ ਪਹਿਲਾਂ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਚਾਰ ਸਾਲ ਪਹਿਲਾਂ ਹੈਡ ਟੀਚਰ ਵਜੋਂ ਪਦ ਉਨਤ ਹੋਏ ਸਨ, ਉਨ੍ਹਾਂ ਨੇ ਸਕੂਲ ਨੂੰ ਸੁੰਦਰ ਬਣਾਉਣ ਲਈ ਪਾਰਕ ਬਣਾਉਣ ਦੇ ਇਲਾਵਾ ਸਕੂਲ ਅੰਦਰ ਬੱਚਿਆਂ ਨੂੰ ਆਪਣੇ ਖਰਚੇ ‘ਤੇ ਬੈਂਚ ਉਪਲਬਧ ਕਰਵਾਏ ਹਨ ਅਤੇ ਪੀਣ ਦੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ ਵਿਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਇਹ ਸਕੂਲ ਵਿੱਦਿਅਕ ਮੁਕਾਬਲਿਆਂ ਦੌਰਾਨ ਆਪਣੇ ਬਲਾਕ ਵਿਚੋਂ ਲਗਾਤਾਰ ਓਵਰਆਲ ਟਰਾਫ਼ੀ ਜਿੱਤਣ ਵਿਚ ਸਫਲ ਰਿਹਾ ਹੈ।ਸਕੂਲ ਦੀ ਦਿਖ ਬਣਾਂਉਣ ਵਿੱਚ ਸ੍ਰੀ ਗੁਰਮੇਜ ਸਿੰਘ ਦੀ ਕੋਸ਼ਿਸਾਂ ਸਦਕਾ ਪਾਰਕ ਤੇ ਹਰਿਆਵਲ ਦੀ ਬਹੁਤਾਤ ਹੈ।ਸਟੇਟ ਪੱਧਰੀ ਨਿਰੀਖਣ ਟੀਮਾਂ ਤੇ ਜਿਲ੍ਹਾ ਪੱਧਰੀ ਨਿਰੀਖਣ ਟੀਮਾਂ ਵੱਲੋਂ ਵਿਦਿਆਰਥੀਆਂ ਤੇ ਸਕੂਲ ਦੀ ਪ੍ਰਸੰਸਾ ਕੀਤੀ ਜਾਦੀ ਹਰੀ ਹੈ, ਇਹ ਸਭ ਸ੍ਰੀ ਗੁਰਮੇਜ਼ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਹੋਇਆ ਹੈ।ਇਸੇ ਸਕੂਲ ਦੇ ਬੱਚੇ ਤਹਿਸੀਲ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਮੱਲਾਂ ਮਾਰ ਚੁੱਕੇ ਹਨ।ਅਜਿਹੀਆਂ ਅਨੇਕਾਂ ਪ੍ਰਾਪਤੀਆਂ ਸਦਕਾ ਅੱਜ ਸਿੱਖਿਆ ਵਿਭਾਗ ਵੱਲੋਂ ਗੁਰਮੇਜ ਸਿੰਘ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media