Friday, July 3, 2026

ਕੋਚ ਦਲਬੀਰ ਸਿੰਘ, ਕੁਲਜੀਤ ਸਿੰਘ ਤੇ ਸੰਤੋਖ ਸਿੰਘ ਨੂੰ ਮਿਲੀਆਂ ਵਧਾਈਆਂ

Harbhajan sekhon

ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਂਨ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾ ਵੱਲੋਂ ਗੁਰੂ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਜੋਨ ਪੱਧਰੀ ਖੇਡਾਂ ਆਯੋਜਿਤ ਕੀਤੀਆਂ ਗਈਆਂ।ਇਹਨਾ ਖੇਡਾਂ ਵਿੱਚ ਵੱਖ ਵੱਖ ਵਰਗ ਗੁੱਟ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਗੁਰ ੂਨਾਨਕ ਕਾਲਜੀਏਟ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਦੇ ਕੋਚ ਦਲਬੀਰ ਸਿੰਘ, ਸਪੋਰਟਸ ਇੰਚਾਰਜ ਸ ਚਰਨਜੀਤ ਸਿੰਘ ਦੀ ਗਾਈਡੈਂਸ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਅੰਡਰ 19 ਵਰਗ ਵਿੱਚ ਜੋਨ ਪਧਰੀ ਕਬੱਡੀ ਮੈਚ ਜਿੱਤ ਲਿਆ ਹੈ। ਗੁਰੂ ਨਾਨਕ ਕਾਲਜੀਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਹਰਭਜਨ ਸਿੰਘ ਸੇਖੋਂ ਨੇ ਕੋਚ ਦਲਬੀਰ ਸਿੰਘ, ਕੁਲਜੀਤ ਕੌਰ, ਸੰਤੋਖ ਸਿੰਘ ਨੂੰ ਵਧਾਈ ਦਿੰਦਿਆਂ, ਉਹਨਾਂ ਦੁਆਰਾ ਵਿਦਿਆਰਥੀਆ ਨੂੰ ਕਰਵਾਈ ਮਿਹਨਤ ਦੀ ਸਰਾਹਨਾ ਕੀਤੀ ਤੇ ਬੀਤੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਨੂੰ ਖੇਡਾਂ ਦੇ ਮਾਮਲੇ ਜਿਲ੍ਹਾ ਪੱਧਰੀ ਤੇ ਪੰਜਾਬੀ ਪੱਧਰੀ ਸ਼ਾਂਨ ਬਹਾਲ ਕਰਨਵਾਸਤੇ ਕਿਹਾ।ਜਿਕਰਯੋਗ ਹੈ ਕਿ ਸzzੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿਚ ਚਲ ਰਹੀ ਇਸ ਸੰਸਥਾ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਰਹੀਆ ਹਨ।ਰਾਸ਼ਟਰੀ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦੇ ਵੀ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਸਬੰਧ ਵਿਚ ਆਪਣੀ ਧਾਂਕ ਜਮਾਈ ਹੋਈ ਹੈ।ਇਸ ਦਾ ਸਿਹਰਾ ਇਸ ਸੰਸਥਾ ਦੇ ਮਿਹਨਤੀ ਕੋਚਾ ਨੂੰ ਹੀ ਜਾਦਾ ਹੈ।ਸਕੂਲ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਂਈ ਦਿਤੀ ਗਈ ਤੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿਠਾ ਕਰਵਾਇਆ ਗਿਆ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply