ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਲਗਭਗ 10 ਦਿਨਾਂ ਤੋਂ ਰੋਜਾਨਾਂ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਜੰਡਿਆਲਾ ਪੁਲਿਸ ‘ਨੀਂਦ’ ਤੋਂ ਜਾਗ ਪਈ ਹੈ ਅਤੇ ਉਸ ਵਲੋਂ ਹੁਣ ਜੰਡਿਆਲਾ ਗੁਰੂ ਦੇ ਸੀਨੀਅਰ ਅਫਸਰਾਂ ਸਮੇਤ ਥਾਂ-ਥਾਂ ਨਾਕੇਬੰਦੀ ਕਰਕੇ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਵੀ ਵੱਡੀ ਜਾਂ ਛੋਟੀ ਪ੍ਰਾਪਤੀ ਨਹੀਂ ਹੋਈ। ਹੋਰ ਤਾਂ ਹੋਰ ਜੰਡਿਆਲਾ ਗੁਰੁ ਦੇ ਹਲਕਾ ਵਿਧਾਇਕ ਦੇ ਪੀ. ਏ ਦੀ ਇੱਕ ਰਿਸ਼ਤੇਦਾਰ ਵੀ ਨੇੜਲੇ ਇਲਾਕੇ ਵਿੱਚ ਲੁਟੇਰਿਆਂ ਦੇ ਨਾਲ ਮਦਦ ਕਰ ਰਹੀਆਂ ਕਾਰ ਸਵਾਰ ਲੁਟੇਰਾ ਗ੍ਰੋਹ ਵਿੱਚ ਸ਼ਾਮਲ ਮਹਿਲਾ ਦਾ ਸ਼ਿਕਾਰ ਹੋ ਗਈ ਹੈ। ਜਦੋਂ ਉਹ ਸਵੇਰ ਦੇ ਟਾਈਮ ਸੈਰ ਕਰ ਰਹੀ ਸੀ।ਉਸ ਘਟਨਾ ਤੋਂ ਕੁਝ ਦੇਰ ਬਾਅਦ ਹੀ ਜੰਡਿਆਲਾ ਗੁਰੁ ਰਘੂਨਾਥ ਮੰਦਿਰ ਦੇ ਕੋਲ ਹੀ ਕਾਰ ਸਵਾਰ ਮਹਿਲਾ ਲੁਟੇਰਾ ਗਰੁੱਪ ਵਲੋਂ ਇਕ ਅੋਰਤ ਨਾਲ ਲੁੱਟ ਖੋਹ ਕੀਤੀ ਗਈ ਸੀ।ਮੋਟਰਸਾਈਕਲ ਸਵਾਰ ਲੁਟੇਰਾ ਗਰੁੱਪ ਵਲੋਂ ਬੀਤੇ ਕੱਲ੍ਹ ਮੁਹੱਲਾ ਬਾਗ ਵਾਲਾ ਖੂਹ (ਨੇੜੇ ਫੈਕਟਰੀ ਅਜੀਤ ਸਿੰਘ ਮਲਹੋਤਰਾ) ਵਿੱਚ ਵੀ ਇਕ ਅੋਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹੀਆਂ ਗਈਆਂ ਸਨ।ਇਕ ਹੋਰ ਘਟਨਾ ਵਿੱਚ ਮੁਹੱਲਾ ਮੋਰੀ ਗੇਟ ਚੋਰਾਂ ਵਲੋਂ ਰਾਤ ਨੂੰ ਇਕ ਘਰ ਵਿੱਚ ਚੋਰੀ ਕੀਤੀ ਗਈ ਹੈ।ਹਰ ਰੋਜ਼ ਹੋ ਰਹੀਆਂ ਇਹਨਾਂ ਲੁੱਟਾਂ ਖੋਹਾਂ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਵਲੋਂ ਬੀਤੇ ਦਿਨੀਂ ਇਕ ਕਾਂਗਰਸੀ ਵਫਦ ਦੇ ਨਾਲ ਡੀ.ਐਸ.ਪੀ ਜੰਡਿਆਲਾ ਭਗਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਹੋਰ ਪੁਲਿਸ ਮੁਲਾਜ਼ਮ ਤਾਿਨਾਤ ਕਰਨ ਦੀ ਮੰਗ ਸੀਨੀਅਰ ਅਫਸਰਾਂ ਕੋਲੋਂ ਕੀਤੀ ਸੀ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਇਕ ਪੁਲਿਸ ਅਫਸਰ ਨੇ ਵੀ ਮੰਨਿਆ ਕਿ ਥਾਣਿਆਂ ਵਿੱਚ ਪੁਲਿਸ ਦੀ ਨਫਰੀ ਘੱਟ ਹੋਣ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ । ਸ਼ਹਿਰ ਵਾਸੀਆਂ ਦੀ ਪੁਲਿਸ ਦੇ ਸੀਨੀਅਰ ਅਫਸਰਾਂ ਅਤੇ ਐਸ. ਐਸ. ਪੀ ਦਿਹਾਤੀ ਜਸਦੀਪ ਸਿੰਘ ਕੋਲੋਂ ਮੰਗ ਹੈ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਵਿੱਚ ਵਾਧਾ ਕੀਤਾ ਜਾਵੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media