ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿਮਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਯੋਗ ਰਹਿਨੁਮਾਈ ਹੇਠ ਚਲ ਰਹੇ ਸ਼ੀz ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗਿਆ।ਜਿਸ ਵਿੱਚ ਧਾਨ ਸੀ. ਕੇ.ਡੀ ਸ: ਚਰਨਜੀਤ ਸਿੰਘ ਚੱਢਾ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ ।
ਸਕੂਲ ਦੇ ਅਧਿਆਪਕ ਵਲੋਂ ਹਾਸ ਵਿਅੰਗ ਤੇ ਰੰਗਾ-ਰੰਗ ਪ੍ਰੌਗਰਾਮ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਨੂੰ ਕੀਲ ਕੇ ਬਿੱਠਾ ਦਿਤਾ।ਇਸ ਦਿਵਸ ਤੇ ਸz: ਚਰਨਜੀਤ ਸਿੰਘ ਚੱਢਾ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹਨ, ਉਹ ਇਕ ਮਸ਼ਾਲ ਵਾਂਗ ਹੁੰਦੇ ਹਨ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਉਹਨਾ ਦਾ ਬੜਾ ਅਹਿਮ ਰੋਲ ਹੁੰਦਾ ਹੈ।ਪ੍ਰਧਾਨ ਸ: ਚੱਢਾ ਨੇੇ ਵਿੱਚ ਐਲੀਵੇਟਰ ਤੇ ਆਡੀਟੋਰੀਅਮ ਬਣਾਉਣ ਦਾ ਐਲਾਨ ਕੀਤਾ।ਸਕੂਲ ਪ੍ਰਿੰ. ਸ੍ਰੀ ਮਤੀ ਨਿਰਮਲ ਕੌਰ ਨੇ ਵੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਹਮੇਸ਼ਾਂ ਮਿਹਨਤੀ, ਇਮਾਨਦਾਰ ਆਪਣੇ ਕਿੱਤੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ।
ਸਕੂਲ ਦੇ ਸਰਵਪੱਖੀ ਵਿਕਾਸ ਤੇ ਸਿਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸ਼੍ਰੀ ਮਤੀ ਮੋਨਾ, ਸ਼੍ਰੀ ਮਤੀ ਅਮਰਜੀਤ ਕੌਰ ਚੀਮਾ, ਸ਼੍ਰੀ ਮਤੀ ਮਨਿੰਦਰ ਕੋਰ, ਸ਼੍ਰੀਮਤੀ ਰਾਜਵੰਤ ਕੌਰ, ਸ਼੍ਰੀਮਤੀ ਮਨਮੀਤ ਕੌਰ ਤੇ ਸ਼੍ਰੀਮਤੀ ਸੁਖਮਿੰਦਰ ਕੋਰ ਨੂੰ ਸਨਮਾਨ ਚ੍ਹਿੰਨ ਵੀ ਭੇਟ ਕੀਤੇ ਗਏ।ਧੰਨਰਾਜ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੋਕੇ ਸ: ਨਿਰਮਲ ਸਿੰਘ ਰੈਜੀਡੈਂਟ ਪ੍ਰਧਾਨ ਤੇ ਮੈਂਬਰ ਇੰਚਾਰਜ ਇੰਟਰਨੈਸ਼ਨਲ ਸਕੂਲ, ਨਰਿੰਦਰ ਸਿੰਘ ਖੁਰਾਨਾ ਆਨਰੇਰੀ ਸਕੱਤਰ, ਡਾ: ਸ੍ਰੀਮਤੀ ਸੁਖਬੀਰ ਕੌਰ ਮਾਹਲ ਤੇ ਇੰਦਰ ਪ੍ਰੀਤ ਸਿੰਘ ਚੱਢਾ ਮੈਂਬਰ ਇੰਚਾਰਜ ਸਕੂਲ਼, ਹਰਮਿੰਦਰ ਸਿੰਘ, ਸਰਬ ਜੀਤ ਸਿੰਘ, ਸੰਤੋਖ ਸਿੰਘ ਸੇਠੀ, ਮਨਮੋਹਨ ਸਿੰਘ ਅਤੇ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media