Friday, August 28, 2026

ਅਧਿਆਪਕ ਦਿਵਸ ਤੇ ਮੈਥ ਲੈਕਚਰਾਰ ਡਾ: ਅਮਰਪਾਲੀ ਕੌਰ ਦਾ ਸਨਮਾਨ

PPN0508201517
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ) – ਅਧਿਆਪਕ ਦਿਵਸ ਦੇ ਸੰਬੰਧ ਵਿਵਿੱਚ ਜਿਲਾ ਸਿਖਿਆ ਅਫਸਰ (ਸ) ਵੱਲੋਂ ਸਥਾਨਕ ਮਾਉਂਟ ਲਿਟਰਾ ਸਕੂਲ ਵਿਖੇ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ 17 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਹਾਂਸਿੰਘ ਗੇਟ ਦੀ ਮੈਥ ਲੈਕਚਰਾਰ ਡਾ: ਅਮਰਪਾਲੀ ਕੌਰ ਨੂੰ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਲਈ ਜਿਲਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ, ਜਿਲ੍ਹਾ ਸਾਇੰਸ ਅਫਸਰ ਸ਼੍ਰੀਮਤੀ ਸੁਦੀਪ ਕੌਰ, ਉਪ ਜਿਲ੍ਹਾ ਸਿਖਿਆ ਅਫਸ਼ਰ ਸ਼੍ਰੀ ਸਤੀਸ਼ ਕੁਮਾਰ, ਸ਼੍ਰੀ ਜੁਗਿੰਦਰ ਸ਼ਿੰਗਾਰੀ ਅਤੇ ਮਾਉਂਟ ਲਿਟਰਾ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਮਨਜੋਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਸ਼ੁ’ਭ ਅਵਸਰ ‘ਤੇ ਸਕੂਲ ਪਿ੍ਰੰਸੀਪਲ ਪਰਮਪਾਲ ਕੌਰ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟਰ ਡਾ: ਧਰਮਵੀਰ ਸਿੰਘ, ਏ.ਈ.ਓ. ਜਿਲਾ ਖੇਡ ਅਫਸਰ ਕੁਲਜਿੰਦਰ ਸਿੰਘ ਮੱਲੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਸ਼ਾਮਲ ਹੋਈਆਂ।ਸਕੂਲ ਦੇ ਬ’ਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਮੁੱਖ ਮਹਿਮਾਨ ਜਿਲਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ ਨੇ ਅਧਿਆਪਕਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿਤੀ ਅਤੇ ਅਧਿਆਪਕ ਦਿਵਸ ਅਤੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply