Saturday, August 29, 2026

ਬੀਬੀ ਕੌਲਾਂ ਜੀ ਸੰਗਤ ਨਿਵਾਸ (ਸਰਾਂ) ਦਾ 9ਵਾਂ ਸ਼ੁਕਰਾਨਾ ਸਮਾਗਮ ਅਯੋਜਿਤ

PPN0508201518

ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ) ਬੀਬੀ ਕੌਲਾ ਜੀ ਭਲਾਈ ਕੇਂਦਰ ਟਰੱਸਟ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਲਈ ਬਣਾਈ ਗਈ ਬੀਬੀ ਕੌਲਾਂ ਜੀ ਸੰਗਤ ਨਿਵਾਸ (ਸਰਾਂ) ਦੀ ਸਥਾਪਨਾ ਦਾ 9ਵਾਂ ਸ਼ੁਕਰਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।ਸਰਾਂ ਦੇ ਇੰਚਾਰਜ ਭਾਈ ਪ੍ਰਿਤਪਾਲ ਸਿੰਘ ਨੇ ਦਸਿਆ ਕਿ ਸ਼ੁਕਰਾਨਾ ਸਮਾਗਮ ਨੂੰ ਸਮਰਪਿਤ ਦੋ ਰੋਜਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਵਿਖੇ ਸਵੇਰੇ 9-00 ਵਜੇ ਤੋਂ ਸ਼ਾਮ 6-00 ਵਜੇ ਤੱਕ ਸ੍ਰੀ ਜਪੁਜੀ ਸਾਹਿਬ ਦੇ ਪਾਠ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਵਾਹਿਗੁਰੂ ਸਿਮਰਨ ਦੇ ਜਾਪ ਸੰਗਤਾਂ ਕੀਤੇ ਗਏ, ਉਪਰੰਤ ਭਾਈ ਤੇਜਪਾਲ ਸਿੰਘ, ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ ) ਤੋ ਇਲਾਵਾ ਭਾਰੀ ਗੁਰਇਕਬਾਲ ਸਿੰਘ ਜੀ ਨੇ ਕਥਾ ਕੀਰਤਨ ਨੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੁਸਰੇ ਦਿਨ ਦਾ ਗੁਰਮਤਿ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਵਿਖੇ ਸ਼ਾਮ 5-00 ਵਜੇ ਤੋਂ ਰਾਤ 8:30 ਵਜੇ ਤੱਕ ਕਰਵਾਇਆ ਗਿਆ ।ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ ਅਤੇ ਸਿਵਲ ਲਾਈਨ (ਬੀਬੀਆਂ) ਅਤੇ ਭਾਈ ਅਮਨਦੀਪ ਸਿੰਘ ਦੇ ਜਥੇ ਉਪਰੰਤ ਭਾਈ ਗੁਰਇਕਬਾਲ ਸਿੰਘ ਜੀ ਨੇ ਕੀਰਤਨ ਕਥਾ ਦੀ ਹਾਜਰੀ ਦੌਰਾਨ ਬਾਬਾ ਦੀਪ ਸਿੰਘ ਜੀ ਵਲੋਂ ਜੀਵਨ ਕਾਲ ਸਮੇਂ ਕੀਤੀਆ ਮਹਾਨ ਸੇਵਾਵਾ ਤੋ ਸੰਗਤਾਂ ਨੂੰ ਜਾਣੂ ਕਰਵਾਇਆ।
ਭਾਈ ਸਾਹਿਬ ਜੀ ਨੇ ਕਿਹਾ ਕਿ ਸੰਗਤਾ ਦੀ ਸੇਵਾ ਬੜੀ ਮਹਾਨ ਹੈ, ਇਸ ਲਈ ਸ਼ਰਾਂ ‘ਚ ਆਈਆਂ ਸੰਗਤਾਂ ਲਈ ਜਿਥੇ ਸਮੁੱਚਾ ਸਟਾਫ ਤਨ ਮਨ ਨਾਲ ਸੇਵਾ ਕਰ ਰਿਹਾ ਹੈ ਉਥੇ ਭਾਈ ਪ੍ਰਿਤਪਾਲ ਸਿੰਘ ਹਰਿੰਦਰ ਸਿੰਘ, ਅਮਰਜੀਤ ਸਿੰਘ ਸਿਲਕੀ ਵੀਰ 9 ਸਾਲ ਤੋਂ ਲਗਾਤਾਰ ਨਿਸ਼ਕਾਮ ਰੂਪ ਵਿੱਚ ਦਿਨ ਰਾਤ ਹਾਜਰ ਭਰ ਰਹੇ ਹਨ।ਇਹਨਾ ਸਮਾਗਮ ਵਿੱਚ ਪਿੰਡਾ ਅਤੇ ਸ਼ਹਿਰਾਂ ਦੀ ਸੰਗਤਾ ਤੋ ਇਲਾਵਾ ਵਿਸੇਸ਼ ਤੋਰ ਤੇ ਦਿੱਲੀ, ਹੈਦਰਾਬਾਦ ਦੀਆਂ ਸੰਗਤਾ ਨੇ ਹਾਜ਼ਰੀ ਭਰੀ

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply