Monday, July 20, 2026

‘ਆਪ’ ਦੀ 11 ਸਤੰਬਰ ਵਾਲੀ ਪੱਟੀ ਰੈਲੀ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ ਲਾਖਣਾ

PPN0609201501ਅਲਗੋਂ ਕੋਠੀ, 6 ਸਤੰਬਰ (ਹਰਦਿਆਲ ਸਿੰਘ ਭੈਣੀ) – ਪੰਜਾਬ ਵਿੱਚ 2017 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮਿਸ਼ਨ ਤਹਿਤ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਤਹਿਤ 11 ਸਤੰਬਰ ਨੂੰ ਹੋਣ ਜਾ ਰਹੀ ਤਰਨ ਤਾਰਨ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਵਿਖੇ ਆਮ ਆਦਮੀ ਪਾਰਟੀ ਦੀ ਮਹਾਂ ਰੈਲੀ ਸਬੰਧੀ ਪਿੰਡ ਲਾਖਣਾ ਦੇ ਸਰਕਲ ਇੰਚਾਰਜ ਗੁਰਦੇਵ ਸਿੰਘ ਲਾਖਣਾ ਦੀ ਅਗਵਾਈ ਵਿੱਚ ਬੂਥ ਇੰਚਾਰਜਾਂ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਮਨਜਿੰਦਰ ਸਿੰਘ ਸਿੱਧੂ ਯੂਥ ਆਗੂ ਮਾਝਾ ਜੋਨ ਤੇ ਸੁਖਬੀਰ ਸਿੰਘ ਵਲਟੋਹਾ ਨੇ ਸ਼ਮੂਲੀਅਤ ਕੀਤੀ।ਆਮ ਆਦਮੀ ਪਾਰਟੀ ਦੇ ਤੇਜ ਤਰਾਰ ਐਮ.ਪੀ ਭਗਵੰਤ ਮਾਨ ਦੀ 11 ਸਤੰਬਰ ਨੂੰ ਦਾਣਾ ਮੰਡੀ ਪੱਟੀ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਕਲ ਇੰਚਾਰਜ ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਲੋਕ ਪੰਜਾਬ ਦੀ ਸੱਤਾ ਵਿੱਚ ਬਦਲਾਅ ਚਾਹੁੰਦੇ ਹਨ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਤੁਰਨ ਲਈ ਉਤਾਵਲੇ ਹਨ ਅਤੇ ਇਹ ਰੈਲੀ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ।ਇਸ ਮੌਕੇ ਪਲਵਿੰਦਰ ਸਿੰਘ ਪਿੰਦਾ, ਸੁਰਦਾਸ ਸਿੰਘ ਢੱਲਣ, ਅਵਤਾਰ ਸਿੰਘ ਦੂਹਲ ਕੇਰਨਾ, ਗੁਰਸਾਹਿਬ ਸਿੰਘ, ਪਰਮਜੀਤ ਸਿੰਘ, ਤਜਿੰਦਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ, ਗੁਰਭੇਜ ਸਿੰਘ ਮਿੰਟੂ, ਡਾ. ਸੁਖਦੇਵ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply