ਮਾਲੇਰਕੋਟਲਾ (ਸੰਦੌੜ), 6 ਸਤੰਬਰ (ਹਰਮਿੰਦਰ ਸਿੰਘ ਭੱਟ) – ਸ਼੍ਰੌਮਣੀ ਅਕਾਲੀ ਦਲ ਬਾਦਲ ਦੀ ਸਥਾਨਕ ਵਿਧਾਇਕਾ ‘ਤੇ ਚੀਫ ਪਾਰਲੀਮਾਨੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਅੱਜ ਆਪਣੀ ਰਹਾਇਸ਼ ਆਲਮ ਹਾਊਸ ਵਿਖੇ ਰੱਖੇ ਇੱਕ ਪ੍ਰੋਗ੍ਰਾਮ ‘ਚ ਸ਼ਹਿਰ ਮਾਲੇਰਕੋਟਲਾ ਨੂੰ ਵੱਖ ਵੱਖ ਜ਼ੋਨਾਂ ‘ਚ ਵੰਡ ਕੇ ਇਸਤਰੀ ਅਕਾਲੀ ਦਲ ਦੇ ਅਹੁੱਦੇਦਾਰਾਂ ਦਾ ਐਲਾਨ ਕਰਨ ਦੇ ਨਾਲ ਵਿਧਾਨ ਸਭਾ ਚੋਣਾਂ 2017 ਦਾ ਬਿਗਲ ਵਜਾ ਦਿੱਤਾ ਹੈ।ਉਨਾਂ ਇਸ ਮੌਕੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ‘ਚ ਔਰਤਾਂ ਦਾ ਬਹੁਤ ਬੜਾ ਯੋਗਦਾਨ ਹੈ ਅਤੇ ਅਕਾਲੀ ਦਲ ਦੀ ਪੰਜਾਬ ‘ਚ ਲਗਾਤਾਰ ਤੀਸਰੀ ਵਾਰ ਸਰਕਾਰ ਲਿਆਉਣ ‘ਚ ਇਹ ਇਸਤਰੀ ਵਿੰਗ ਅਹਿਮ ਰੋਲ ਅਦਾ ਕਰਨਗੇ।ਇਸ ਤੋਂ ਪਹਿਲਾਂ ਮੈਡਮ ਸੁਨੀਤਾ ਰਾਣੀ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਨੇ ਪਾਰਟੀ ਵੱਲੋਂ ਕੀਤੇ ਐਲਾਨ ਅਨੁਸਾਰ ਗਫੂਰਾਂ ਪਤਨੀ ਮੁਹੰਮਦ ਹਨੀਫ ਨੂੰ ਜ਼ਿਲਾ ਸੀਨੀਅਰ ਮੀਤ ਪ੍ਰਧਾਨ, ਨਾਸਰਾਂ ਪਤਨੀ ਮੁਹੰਮਦ ਹਮੀਦ ਨੂੰ ਜ਼ਿਲਾ ਮੀਤ ਪ੍ਰਧਾਨ, ਸਾਜਦਾ ਬੇਗਮ ਪਤਨੀ ਮੁਹੰਮਦ ਨੂਰ ਨੂੰ ਜ਼ਿਲਾ ਮੀਤ ਪ੍ਰਧਾਨ, ਸੁਨੀਤਾ ਰਾਣੀ ਪਤਨੀ ਦਰਸ਼ਨ ਪਾਲ ਨੁੰ ਜਨਰਲ ਜ਼ੋਨ-1 ਦਾ ਪ੍ਰਧਾਨ, ਬਲਬੀਰ ਕੌਰ ਢਿੱਲੋਂ ਪਤਨੀ ਰਵਿੰਦਰ ਸਿੰਘ ਢਿੱਲੋਂ ਨੂੰ ਜਨਰਲ ਜ਼ੋਨ-2 ਦਾ ਪ੍ਰਧਾਨ, ਗੁਰਦੀਪ ਕੌਰ ਪਤਨੀ ਜਗਦੇਵ ਸਿੰਘ ਨੂੰ ਐਸ.ਸੀ. ਜ਼ੋਨ ਦਾ ਪ੍ਰਧਾਨ, ਹਨੀਫਾ ਪਤਨੀ ਮੁਹੰਮਦ ਸ਼ਰੀਫ ਨੂੰ ਪ੍ਰਧਾਨ ਭੁਮਸੀ ਜ਼ੋਨ, ਅਖਤਰੀ ਪਤਨੀ ਮੁਹੰਮਦ ਜਮੀਲ ਨੂੰ ਵਾਇਸ ਪ੍ਰਧਾਨ ਭੁਮਸੀ ਜ਼ੋਨ, ਕਿਸਵਰ ਪਤਨੀ ਮੁਹੰਮਦ ਨਿਆਜ਼ ਨੁੰ ਪ੍ਰਧਾਨ ਕੇਲੋਂ ਗੇਟ ਜ਼ੋਨ, ਫਰੀਦਾ ਪਤਨੀ ਮੁਹੰਮਦ ਯਾਮੀਨ ਨੁੰ ਪ੍ਰਧਾਨ ਸਰਹੰਦੀ ਗੇਟ ਜ਼ੋਨ, ਸ਼ਹਿਨਾਜ਼ ਢਿੱਲੋਂ ਪਤਨੀ ਅਬਦੁਲ ਮਜੀਦ ਢਿੱਲੋਂ ਨੂੰ ਉਪ ਪ੍ਰਧਾਨ ਸਰਹੰਦੀ ਗੇਟ ਜ਼ੋਨ, ਨਸੀਮ ਪਤਨੀ ਅਬਦੁਰ ਰਸ਼ੀਦ ਲਵਲੀ ਨੂੰ ਪ੍ਰਧਾਨ ਜਮਾਲਪੁਰਾ ਜ਼ੋਨ, ਮੀਨਾ ਪਤਨੀ ਮੁਹੰਮਦ ਯਾਸੀਨ ਨੂੰ ਪ੍ਰਧਾਨ ਕਿਲਾ ਜ਼ੋਨ, ਬਸ਼ੀਰਾ ਪਤਨੀ ਮੁਹੰਮਦ ਅਸਲਮ ਨੁੰ ਪ੍ਰਧਾਨ ਮਾਲੇਰ ਜ਼ੋਨ ਅਤੇ ਸ਼ਮੀਮ ਬੇਗਮ ਨੂੰ ਉਪ ਪ੍ਰਧਾਨ ਸਰਹੰਦੀ ਗੇਟ ਜ਼ੋਨ ਨਿਯੁਕਤ ਕੀਤਾ।ਐਲਾਨੇ ਗਏ ਅਹੁੱਦੇਦਾਰਾਂ ਨੂੰ ਨਿਯੱਕਤੀ ਦੇਣ ਉਪਰੰਤ ਸੰਬੋਧਨ ਕਰਦਿਆਂ ਮੈਡਮ ਸੁਨੀਤਾ ਰਾਣੀ ਨੇ ਕਿਹਾ ਕਿ ਜਿਨਾਂ ਬੀਬੀਆਂ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਨਾਂ ਨੇ ਆਪਣੇ ਜ਼ੋਨ ‘ਚ ਘੱਟੋ-ਘੱਟ 21 ਮੈਂਬਰੀ ਕਮੇਟੀ ਦਾ ਗਠਨ ਕਰਨਾ ਹੈ।ਬੀਬੀ ਫਰਜ਼ਾਨਾ ਆਲਮ ‘ਤੇ ਸੁਨੀਤਾ ਰਾਣੀ ਨੇ ਨਵੇਂ ਬਣਾਏ ਗਏ ਅਹੁੱਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸੇਹਕੇ ਮੀਤ ਪ੍ਰਧਾਨ ਇਸਤਰੀ ਵਿੰਗ ਪੰਜਾਬ, ਭੋਲੀ ਇਸਮਾਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ ਨੇ ਵੀ ਸੰਬੋਧਨ ਕੀਤਾ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media