ਮਾਲੇਰਕੋਟਲਾ (ਸੰਦੌੜ), 6 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਦੀ ਸਮਾਜਿਕ ਖੇੱਤਰ ਵਿੱਚ ਨਾਮਣਾ ਖੱਟ ਰਹੀ ਸਮਾਜਿਕ ਜੱਥੇਬੰਦੀ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ.) ਮਾਲੇਰਕੋਟਲਾ ਵੱਲੋਂ ਆਪਣੀ ਗਤੀਵਿਧੀਆਂ ਵਿੱਚ ਵਾਧਾ ਕਰਦੇ ਹੋਏ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜਾ ਕਾਮਯਾਬ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਥਾਨਕ ਐਸ.ਡੀ.ਐਮ ਸ਼੍ਰੀ ਅਮਿੱਤ ਬੈਂਬੀ ਮੁੱਖ ਮਹਿਮਾਨ ਦੇ ਤੌਰ ਤੇ ਤਸ਼ਰੀਫ ਲਿਆਏ, ਸਟੇਜ ਤੇ ਉਨ੍ਹਾਂ ਦਾ ਸਾਥ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ, ਆਲ-ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ ਦੇ ਮੈਂਬਰ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ, ਤਹਿਸੀਲਦਾਰ ਗੁਰਸ਼ਰਨ ਸਿੰਘ, ਪ੍ਰਿੰਸੀਪਲ ਇਲਿਆਸ ਅੰਸਾਰੀ, ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਕੇਸਰ ਸਿੰਘ, ਸੁਸਾਇਟੀ ਦੇ ਪ੍ਰਧਾਨ ਮੁਹੰਮਦ ਗੁਲਜਾਰ ਨੇ ਦਿੱਤਾ। ਸਮਾਰੋਹ ਦਾ ਆਰੰਭ ਤਿਲਾਵਤ-ਏ-ਕੁਰਆਨ ਨਾਲ ਹਾਫਿਜ ਮੁਹੰਮਦ ਸਾਬਰ ਵਲੋਂ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਸ਼੍ਰੀ ਅਨੀਸ ਕੁਰੈਸ਼ੀ ਨੇ ਮਹਿਮਾਨਾਂ ਤੇ ਹਾਜ਼ਰੀਨ ਨੂੰ ਜੀ ਆਇਆ ਕਿਹਾ। ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਇੱਕ ਬਹੁਤ ਵੱਡਾ ਕਾਰਜ ਹੈ, ਜਿਸ ਦੇ ਬਾਰੇ ਹਜ਼ਰਤ ਮੁਹੰਮਦ ਸਾਹਿਬ ਨੇ ਫਰਮਾਇਆ ਹੈ ਕਿ ਕਿਸੇ ਜ਼ਰੂਰਤਮੰਦ ਦੇ ਕੰਮ ਆਉਣਾ 10 ਸਾਲ ਦੇ ਨਫਲੀ ਇਤਕਾਫ (ਮਸਜਿਦ ਵਿੱਚ ਬੈਠ ਕੇ ਇਬਾਦਤ ਕਰਨਾ) ਨਾਲੋਂ ਬਿਹਤਰ ਹੈ।ਇਸ ਮੌਕੇ ‘ਤੇ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕੇਸਰ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਮਹਾ ਦਾਨ ਹੈ ।
ਮੁੱਖ ਮਹਿਮਾਨ ਐਸ.ਡੀ.ਐਮ ਸ਼੍ਰੀ ਅਮਿੱਤ ਬੈਂਬੀ ਨੇ ਨੌਜਵਾਨਾਂ ਦੇ ਦੁਆਰਾ ਕੀਤੇ ਜਾ ਰਹੇ ਖੂਨਦਾਨ ਬਾਰੇ ਕਿਹਾ ਕਿ ਇਹਨਾਂ ਦੀ ਲਗਨ ਦਾ ਸਿੱਟਾ ਹੈ ਕਿ ਬਥੇਰੇ ਨੌਜਵਾਨ ਇੱਥੇ ਖੂਨਦਾਨ ਕਰਨ ਲਈ ਹਾਜ਼ਰ ਹਨ। ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਡਾ. ਮੁਹੰਮਦ ਗੁਲਜਾਰ ਤੇ ਜਨਰਲ ਸਕੱਤਰ ਅਜਹਰ ਮੁਨੀਮ ਨੇ ਦੱਸਿਆ ਕਿ ਸੁਸਾਇਟੀ ਵਲੋਂ ਲਗਾਏ ਗਏ ਇਸ ਤੀਜੇ ਖੂਨਦਾਨ ਕੈਂਪ ਵਿੱਚ ਲਗਭਗ 150 ਤੋਂ ਵੱਧ ਵਲੰਟਿਅਰਜ਼ ਵਲੋਂ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਮੈਡਮ ਡਾ. ਜਯੋਤੀ ਕਪੂਰ ਦੀ ਪੂਰੀ ਟੀਮ ਵੱਲੋਂ ਖੂਨ ਦੇ ਯੂਨਟ ਲਏ ਗਏ।
ਇਸ ਯਾਦਗਾਰੀ ਸਮਾਗਮ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸਰਪ੍ਰਸਤ ਮੁਹੰਮਦ ਸ਼ੋਕਤ, ਇਲਮਦੀਨ ਮੁਨੀਮ, ਹਾਜੀ ਅਬਦੁਲ ਗੱਫਾਰ ਤੋਂ ਇਲਾਵਾ ਹਾਜੀ ਮੁਹੰਮਦ ਹਨੀਫ, ਮੁਹੰਮਦ ਯਾਸੀਨ, ਡਾ.ਮੁਹੰਮਦ ਰਫੀਕ, ਫਿਰੋਜ ਪੱਪੂ, ਮੁਹੰਮਦ ਸ਼ਮਸ਼ਾਦ ਸਾਦੂ, ਮੁਹੰਮਦ ਹਨੀਫ ਜਮਾਲਪੁਰਾ, ਮੁਹੰਮਦ ਪ੍ਰਵੇਜ, ਅਮਜਦ ਅਲੀ, ਮੁਹੰਮਦ ਨਾਹਿਦ, ਹਾਜੀ ਮੁਹੰਮਦ ਦਿਲਸ਼ਾਦ, ਮੁਹੰਮਦ ਸਾਬਰ, ਮੁਹੰਮਦ ਅਸ਼ਰਫ, ਮੁਹੰਮਦ ਤੱਯਬ, ਮੁਹੰਮਦ ਅਜ਼ਹਰ ਨੇ ਅਹਿਮ ਜਿੰਮੇਵਾਰੀ ਨਿਭਾਈ। ਅੰਤ ਵਿੱਚ ਮਹਿਮਾਨਾਂ ਨੂੰ ਸੁਸਾਇਟੀ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੁਸਾਇਟੀ ਦੇ ਸਰਪ੍ਰਸਤ ਅਬਦੁਲ ਗੱਫਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਮੁਹੰਮਦ ਨਾਸਰ ਅਜ਼ਾਦ ਵੱਲੋਂ ਬਾਖੂਬੀ ਨਿਭਾਈ ਗਈ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media