Friday, July 17, 2026

ਦੋ ਗੱਡੀਆਂ ਦੀ ਟੱਕਰ ਵਿੱਚ 6 ਜਖਮੀ

PPN0609201506ਸੰਦੌੜ, 6 ਸਤੰਬਰ (ਹਰਮਿੰਦਰ ਸਿੰਘ ਭੱਟ) – ਇਥੋਂ ਚਾਰ ਕਿਲੋਮੀਟਰ ਦੂਰ ਨਥਾਣਾ-ਭਗਤਾ ਰੋਡ ਉੱਪਰ ਪਿੰਡ ਨਾਥਪੁਰਾ ਨੇੜੇ ਗਰੀਨ ਫੀਲਡ ਪੈਲੇਸ ਦੇ ਸਾਹਮਣੇ ਗੱਡੀਆਂ ਵਿਚ ਗੱਡੀਆਂ ਵੱਜੀਆਂ ਜਿਸ ਨਾਲ ਇਕ ਬੱਚੀ ਸਮੇਤ ਅੱਧੀ ਦਰਜਨ ਵਿਆਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਜੈਵਿੰਦਰ ਸਿੰਘ ਆਪਣੀ ਨੋਵਾ ਗੱਡੀ(ਪੀਬੀ 02 ਏ.ਆਰ.7857) ਤੇ ਪਰਿਵਾਰ ਸਮੇਤ ਪਿੰਡ ਦਿਆਲਪੁਰਾ ਮਿਰਜ਼ਾ ਜਾ ਰਹੇ ਸਨ ਜਦੋਂ ਕਿ ਗੁਰਤੇਜ ਸਿੰਘ ਬਾਘਾ ਪੁਰਾਣਾ ਆਪਣੀ ਅਲਟੋ ਕਾਰ (ਐਚ.ਆਰ. 5 ਕਿਊਅ 1384) ਤੇ ਪਰਿਵਾਰ ਸਮੇਤ ਬਠਿੰਡਾ ਵੱਲ ਆ ਰਹੇ ਸੀ। ਪਿੰਡ ਨਾਥਪੁਰਾ ਨੇੜੇ ਇਨੋਵਾ ਗੱਡੀ ਅੱਗੇ ਬੱਸ ਰੁਕ ਜਾਣ ਕਰਕੇ ਉਸ ਨੂੰ ਅਚਾਨਕ ਹੀ ਕੱਟ ਮਾਰਨਾ ਪਿਆ ਜਿਸ ਕਰਕੇ ਅੱਗੇ ਤੋਂ ਆ ਰਹੀ ਅਲਟੋ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਬੱਚੀ ਸਮੇਤ ਅੱਧੀ ਦਰਜਨ ਵਿਆਕਤੀ ਜ਼ਖਮੀ ਹੋ ਗਏ। ਇਨ੍ਹਾਂ ਨੂੰ ਸਰਕਾਰੀ ਹਸਪਤਾਲ ਨਥਾਣਾ ਇਲਾਜ ਲਈ ਭਰਤੀ ਕਰਵਾਇਆ ਗਿਆ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply