ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)ੁ ਅਧਿਆਪਕ ਦਿਵਸ ਦੇ ਸਬੰਧ ਵਿਚ ਜਿਲ੍ਹਾ ਸਿ’ਖਿਆ ਅਫਸਰ (ਸਸ) ਗੁਰਦਾਸਪੁਰ ਵਲੋਂ ਜਿਲ੍ਹੇ ਦੇ ਅਧਿਆਪਕ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਵਿਸ਼ੇਸ਼ ਪੋ੍ਰਗਰਾਮ ਦੌਰਾਨ ਚੀਫ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ ਜੀ, ਜਿਲ੍ਹਾ ਸਿ’ਖਿਆ ਅਫਸਰ (ਸਸ) ਸ. ਅਮਰਦੀਪ ਸਿੰਘ ਸੈਣੀ ਜੀ ਵਲੋਂ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸੇਵਾ ਨਿਭਾ ਰਹੇ ਅਧਿਆਪਕ ਜਤਿੰਦਰ ਸਿੰਘ , ਲੈਕਚਰਾਰ ਹਿੰਦੀ ਦਾ ਉਹਨਾਂ ਦੁਆਰਾ ਕੀਤੇ ਗਏ ਬਿਹਤਰੀਨ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹੇ ਦੇ ਆਦਰਸ਼ ਅਧਿਆਪਕ ਵਜੋਂ ਸਨਮਾਨ ਦਿੰਦੇ ਹੋਏ ਯਾਦੁਚਿਨ੍ਹ ਅਤੇ ਪ੍ਰਸ਼ੰਸਾ -ਪ’ਤਰ ਦਿ’ਤਾ ਗਿਆ। ਵਰਣਨਯੋਗ ਹੈ ਕਿ ਲੈਕਚਰਾਰ ਜਤਿੰਦਰ ਸਿੰਘ ਨੇ ਆਪਣੀ ਇਹ ਸੇਵਾ ਲੈਕਚਰਾਰ ਵਜੋਂ ਸਿੱਧੀ ਭਰਤੀ ਹੋਣ ਤੇ ਸਸਸਸ, ਵਡਾਲਾ ਬਾਂਗਰ ਤੋਂ ਸ਼ੂਰੁ ਕੀਤੀ ਹੈ ਅਤੇ ਮਈ ੨੦੧੦ ਤੋਂ ਸਸਸਸ ਧੁੱਪਸੜੀ ਵਿਚ ਸੇਵਾ ਨਿਭਾ ਰਹੇ ਹਨ । ਇਹ ਹਰ ਸਮੇਂ ਵਿਦਿਆਰਥੀਆਂ ਦੀ ਭਲਾਈ ਲਈ ਤ’ਤਪਰ ਰਹਿੰਦੇ ਹਨ । ਸਕੂਲ, ਤਹਿਸੀਲ , ਜਿਲ੍ਹਾ ਪੱਧਰ ਤੇ ਹੋਣ ਵਾਲੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਸਮੇਤ ਭਾਗ ਲੈਂਦੇ ਹਨ ।ਸਕੂਲ ਵਿਚ ਆਪਣੀਆਂ ਜਮਾਤਾਂ ਨੂੰ ਪੜਾਉਣ ਦੇ ਨਾਲੁਨਾਲ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਰਹਿੰਦੇ ਹਨ ।ਇਹਨਾਂ ਦੀ ਯੋਗ ਅਗਵਾਈ ਸਦਕਾ ਕਈ ਵਿਦਿਆਰਥੀ ਸਫਲ ਹੋ ਚੁੱਕੇ ਹਨ । ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਸਕੂਲ ਵਿਚੋਂ ਜਾ ਚੁੱਕੇ ਵਿਦਿਆਰਥੀ ਵੀ ਇਹਨਾਂ ਪਾਸੋਂ ਅਗਵਾਈ ਲੈਣ ਆਉਂਦੇ ਰਹਿੰਦੇ ਹਨ ਅਤੇ ਇਹ ਉਹਨਾਂ ਦੀ ਹਰ ਸੰਭਵ ਮਦਦ ਕਰਦੇ ਹਨ । ਸਮਾਜ ਭਲਾਈ ਦੇ ਕਾਰਜ ਕਰਦਿਆਂ ਇਹ ਸਮੇਂੁਸਮੇਂ ਆਯੋਜਿਤ ਹੋਣ ਵਾਲੀਆਂ ਨਸ਼ਾ ਵਿਰੋਧੀ ਰੈਲੀਆਂ, ਵਾਤਾਵਰਣ ਬਚਾਓ, ਬੇਟੀ ਬਚਾਓ, ਏਡਜ ਜਾਗਰੂਕਤਾ , ਨਕਲ ਵਿਰੋਧੀ ਰੈਲੀਆਂ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਹਨ ।ਦੱਸਣ ਯੋਗ ਹੈ ਕਿ ਇਹਨਾਂ ਦੇ ਵਿਸ਼ੇਸ਼ ਕਾਰਜਾਂ ਨੂੰ ਧਿਆਨ ਵਿਚ ਰ’ਖਦਿਆਂ ਇਸ ਵਰ੍ਹੇ ਗਣਤੰਤਰ ਦਿਵਸ ਤੇ ਚੀਫ ਪਾਰਲੀਮਾਨੀ ਸਕੱਤਰ, ਸਿੱਖਿਆ ਵਿਭਾਗ, ਪੰਜਾਬ ਸਰਕਾਰ ਸz. ਇੰਦਰਬੀਰ ਸਿੰਘ ਬੁਲਾਰੀਆ ਅਤੇ ਐਸ.ਡੀ.ਐਮ. ਸਾਹਿਬ ਬਟਾਲਾ ਵਲੋਂ ਵੀ ਸਨਮਾਨਿਤ ਕੀਤਾ ਗਿਆ ਸੀ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media