Friday, March 6, 2026

ਪਿੰਡ ਖੈੜਾ ਠਾਣੇਵਾਲ ਵਿਖੇ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਧਾਰਮਿਕ ਮੇਲਾ ਕਰਾਇਆ

ਕਬੱਡੀ ਦੇ ਰੋਮਾਂਚਕ ਮੈਚ ਵਿਚ ਕਪੂਰਥਲਾ ਨੇ ਜਲੰਧਰ ਨੂੰ ਹਰਾਇਆ

PPN0709201504ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇੇ ਪਿੰਡ ਖੈੜਾ ਠਾਣੇਵਾਲ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਵਿਖੇ ਧਾਰਮਿਕ ਮੇਲਾ ਕਰਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿਚ ਕੇਵਲ ਸਿੰਘ ਮਹਿਤਾ ਵਾਲੇ ਅਤੇ ਰਾਣੀ ਵਲਾਹ ਬੀਬੀਆਂ ਦੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਾਇਆ। ਬੀਰ ਖਾਲਸਾ ਇੰਟਰਨੈਸ਼ਨਲ ਗੱਤਕਾ ਗਰੁੱਪ ਵਲੋਂ ਮੇਲੇ ਮੌਕੇ ਮਨਮੋਹਕ ਕਰਤਬਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਵਰਗੀ ਸ੍ਰ: ਜਸਵੰਤ ਸਿੰਘ ਸਾਬਕਾ ਸਰਪੰਚ ਦੀ ਯਾਦ ਕਰਾਏ ਗਏ ਕਬੱਡੀ ਦੇ ਫੱਸਵੇਂ ਮੁਕਾਬਲੇ ਵਿਚ ਕਪੂਰਥਲਾ ਨੇ ਜਲੰਧਰ ਦੀ ਟੀਮ ਨੂੰ ਹਰਾਇਆ। ਮੇਲੇ ਦੇ ਮੁੱਖ ਪ੍ਰਬੰਧਕ ਬਖਸ਼ੀ ਠਾਣੇਵਾਲ ਵਲੋਂ ਭਾਰਤ ਦੇ ਕਬੱਡੀ ਖਿਡਾਰੀ ਸੁੱਖੀ ਲੱਖਣਕੇ ਪੱਡੇ ਦਾ ਵਿਸ਼ੇਸ਼ ਸਨਮਾਨ ਵੀ ਗਿਆ। ਇਸ ਮੌਕੇ ਬਖਸ਼ੀ ਠਾਣੇਵਾਲ, ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਗੀਤਕਾਰ ਬੱਲ ਬੁਤਾਲੇ ਵਾਲਾ, ਸੂਰਤਾ ਸਿੰਘ ਸਰਪੰਚ ਠਾਣੇਵਾਲ, ਅਜਾਦਬੀਰ ਸਿੰਘ ਸਰਪੰਚ ਖਾਨਪੁਰ, ਬਿਕਰਮ ਸਿੰਘ ਚਾਹਲ ਖਾਨਪੁਰ, ਬਲਵਿੰਦਰ ਸਿੰਘ ਪੱਖੋਕੇ, ਗੋਰੀ ਠਾਣੇਵਾਲ, ਨਿੰਮਾ ਠਾਣੇਵਾਲ, ਸ਼ਾਹਬੀਰ ਸਾਗਰ ਮੇਲੇ ਮੌਕੇ ਮੋਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply