Thursday, October 29, 2026

ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਲਾਇਆ ਧਰਨਾ

PPN0709201507ਨਥਾਣਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)-ਦਿਹਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਨਥਾਣਾ ਬਲਾਕ ਦੇ ਬੇ-ਜਮੀਨੇ ਦਲਿਤ ਮਜ਼ਦੂਰਾਂ ਨੇ ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਖੁਰਾਕ ਸਪਲਾਈ ਦਫਤਰ ਨਥਾਣਾ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਵਿੱਚ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵੀ ਸ਼ਾਮਲ ਹੋਏ। ਮਿੱਠੂ ਸਿੰਘ ਘੁੱਦਾ ਅਤੇ ਕੂਕਾ ਸਿੰਘ ਰੁਪਾਣਾ ਨਥਾਣਾ ਨੇ ਇਸ ਧਰਨੇ ਦੌਰਾਨ ਬੋਲਦਿਆਂ ਕਿਹਾ ਕਿ ਸਸਤੀਆਂ ਦਰਾਂ ਵਾਲੇ ਰਾਸ਼ਨ ਦੀ ਸ਼ਕੀਮ ਤੋਂ ਵਾਂਝੇ ਰਹਿ ਗਏ ਬੇਜਮੀਨੇ ਮਜ਼ਦੂਰ ਪਰਿਵਾਰਾਂ ਨੂੰ ਵੀ ਇਸ ਸ਼ਕੀਮ ਵਿੱਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਆਗੂਆਂ ਦੀ ਸਹਿ ਤੇ ਕੱਟੇ ਗਏ ਅਨੇਕਾਂ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਚਾਲੂ ਕੀਤੇ ਜਾਣ।ਨਥਾਣਾ ਬਲਾਕ ਦੇ ਕਈ ਪਿੰਡਾਂ ਵਿੱਚ ਨੀਲੇ ਕਾਰਡ ਤੇ ਮਿਲਣ ਵਾਲੀ ਕਣਕ ਨਹੀਂ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾਲ ਦਾਲਾਂ ਅਤੇ ਮਿੱਟੀ ਦਾ ਤੇਲ ਵੀ ਸਸਤੀਆਂ ਦਰਾਂ ਤੇ ਮਿਲਦਾ ਸੀ । ਪਰ ਹੁਣ ਇਸ ਮੌਜੂਦਾਂ ਸਰਕਾਰ ਨੇ ਗਰੀਬਾਂ ਦਾ ਇਹ ਸਭ ਕੁਝ ਬੰਦ ਕਰ ਦਿੱਤਾ ਹੈ। ਜਿਸ ਕਾਰਨ ਹੁਣ ਮਹਿੰਗਾਈ ਦੇ ਕਾਰਨ ਗੀਰਬ ਪਰਿਵਾਰ ਚੁੱਲੇ ਤਪਾਉਣ ਤੋਂ ਲਾਚਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੇ ਚੁਲੇ ਬਲਦੇ ਰੱਖਣ ਲਈ ਰੋਜਾਨਾਂ ਵਰਤੋਂ ਚ ਆਉਣ ਵਾਲੀਆਂ ਵਸਤੂਆਂ ਡਿੱਪੂਆਂ ਤੇ ਸਸਤੇ ਭਾਅ ਚ ਮੁਹਈਆ ਕੀਤੀਆਂ ਜਾਣ। ਇਸ ਮੌਕੇ ਪਿੰਡ ਪੂਹਲੀ ਦੇ ਸਾਧੂ ਸਿੰਘ ਨੇ ਅਤੇ ਕੁਝ ਹੋਰ ਧਰਨਾਕਾਰੀਆਂ ਨੇ ਖੁਰਾਕ ਸਪਲਾਈ ਦਫਤਰ ਚ ਸ਼ਿਕਇਤ ਵੀ ਕੀਤੀ ਹੈ ਕਿ ਪਿੰਡ ਪੂਹਲੀ ਦਾ ਡਿਪੂ ਹੋਲਡਰ ਲਖਵੀਰ ਸਿੰਘ ਸਸਤੀਆਂ ਦਰਾਂ ਵਾਲਾ ਰਾਸ਼ਨ ਵੰਡਣ ਸਮੇਂ ਆਪਣੀਆਂ ਮਨਮਾਨੀਆਂ ਕਰਦਾ ਹੈ । ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਨੇ ਉਸ ਦੇ ਕੁਝ ਦਸਤਾਵੇਜ ਵੀ ਪਾੜ ਦਿੱਤੇ ਹਨ ਅਤੇ ਕਣਕ ਵੰਡਣ ਸਮੇਂ ਮੰਦੀ ਸਬਦਾਂਵਲੀ ਦੀ ਵਰਤੋਂ ਕਰਦਾ ਹੈ । ਇਸ ਸਬੰਧਤ ਮਹਿਕਮੇ ਦੇ ਅਮਰਜੀਤ ਸਿੰਘ ਏ.ਐਫ.ਐਸ.ਓ. ਨਥਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਦੀਆਂ ਮੁਸ਼ਕਲਾਂ ਸੁਣ ਲਈਆਂ ਗਈਆਂ ਹਨ।ਉਨ੍ਹਾਂ ਦੀਆਂ ਮੁਸ਼ਕਲਾਂ ਅੱਗੇ ਉੱਚ ਅਧਿਕਾਰੀਆਂ ਕੋਲ ਪੁਹੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੂਹਲੀ ਦੇ ਡਿਪੂ ਹੋਲਡਰ ਲਖਵੀਰ ਸਿੰਘ ਦੇ ਖਿਲਾਫ ਲਿਖਤੀ ਸ਼ਿਕਾਇਤ ਮਿਲ ਚੁੱਕੀ ਹੈ । ਉਸ ਤੇ ਦਸਤਾਵੇਜ ਪਾੜਨ ਅਤੇ ਮੰਦੀ ਸਬਦਾਂਵਲੀ ਦੀ ਵਰਤੋਂ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬੰਤ ਸਿੰਘ ਗੰਗਾ,ਨੈਬ ਸਿੰਘ ਤੱੰਗਵਾਲੀ,ਮੱਖਣ ਸਿੰਘ ਪੂਹਲੀ,ਪੱਪੀ ਸਿੰਘ ਖਾਲਸਾ,ਸੰਪੂਰਨ ਸਿੰਘ,ਸੁਖਦੇਵ ਸਿੰਘ ਨਥਾਣਾ,ਸੁਰਜੀਤ ਸਿੰਘ ਆਦਿ ਹਾਜਰ ਸਨ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply