Thursday, March 12, 2026

ਪਿੰਡ ਰੱਤੋਕੇ ਦੇ ਗ੍ਰੰਥੀ ਨੇ ਧਾਗਾ ਤਵੀਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਕੀਤੀ ਤੋਬਾ

ਸਤਿਕਾਰ ਕਮੇਟੀਆਂ ਤੇ ਅਕਾਲ ਤਖਤ ਸਾਹਿਬ ਵੱਲੋ ਗੁਰੂ ਘਰ ਦੀ ਸੇਵਾ ਤੋਂ ਕੀਤਾ ਮੁਕਤ

PPN0709201522

ਖਾਲੜਾ/ ਰੱਤੋਕੇ, 7 ਸਤੰਬਰ (ਲਖਵਿੰਦਰ ਸਿੰਘ ਗੌਲਣ/ ਰਿੰਪਲ ਗੋਲਣ/  ਹਰਦਿਆਲ ਸਿੰਘ ਭੈਣੀ)  – ਪਿੰਡ ਰੱਤੋਕੇ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦੇ ਗ੍ਰੰਥੀ, ਜੋ ਗੁਰੁ ਸਾਹਿਬ ਦੀ ਹਜ਼ੂਰੀ ਵਿਚ ਧਾਗਾ ਤਵੀਤ-ਪੇੜੇ ਆਦਿ ਕਰਕੇ ਪਾਖੰਡ ਨਾਲ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਨੇ ਅਜਿਹੇ ਗੁਰਮਤਿ ਵਿਰੋਧੀ ਕੰਮਾਂ ਤੋਂ ਤੋਬਾ ਕੀਤੀ ਹੈ।ਪਿੰਡ ਰੱਤੋਕੇ ‘ਚ ਇਸ ਮਾਮਲੇ ਸਬੰਧੀ ਹੋਈ ਇਕ ਵਿਸ਼ੇਸ਼ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਾਈ ਰਣਜੀਤ ਸਿੰਘ ਉਧੋਕੇ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਮੇਲੇ ਦੋਰਾਨ ਅਕਾਲ ਤਖਤ ਸਾਹਿਬ ਤੋ ਆਏ ਪੰਜ ਪਿਆਰੇ ਸਾਹਿਬਾਨ ਨੂੰ ਕਮੇਟੀ ਨੇ ਸ਼ਿਕਾਇਤ ਕੀਤੀ ਸੀ ਕਿ ਬਾਬਾ ਲਖਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਰੱਤੋਕੇ ਜਿਲਾ ਤਰਨਤਾਰਨ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ, ਪਾਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।ਜਿਸ ਤੋ ਬਾਅਦ ਪੰਜ ਪਿਆਰੇ ਸਾਹਿਬਾਨ ਵੱਲੋ ਬਾਬੇ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕੀ ਉਹ ਮਨਮਤ ਨੂੰ ਤਿਆਗ ਦੇਵੇ ਅਤੇ ਗੁਰੁ ਮਰਿਆਦਾ ਵਿਚ ਰਹੇ, ਪਰ ਬਾਬੇ ਨੇ ਪੰਜ ਪਿਆਰੇ ਸਾਹਿਬਾਨ ਦਾ ਹੁਕਮ ਨਹੀ ਮੰਨਿਆ ਅਤੇ ਪਾਖੰਡ ਨੂੰ ਜਾਰੀ ਰੱਖਿਆ।ਤਾਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਖਾਲਸਾ, ਭਾਈ ਰਣਜੀਤ ਸਿੰਘ ਉਧੋਕੇ, ਭਾਈ ਚਾਨਣ ਸਿੰਘ ਦਰਾਜਕੇ ਤੇ ਭਾਈ ਮਨਦੀਪ ਸਿੰਘ ਡਿੱਬੀਪੁਰ ਨੇ ਬਾਬਾ ਲਖਵਿੰਦਰ ਸਿੰਘ ਨੂੰ ਰੰਗੇ ਹੱਥੀਂ ਅਜਿਹੇ ਕੰਮ ਕਰਦਿਆਂ ਕਾਬੂ ਕਰ ਲਿਆ।
ਇਸ ਸਮੇ ਭਾਈ ਮਨਦੀਪ ਸਿੰਘ ਡਿੱਬੀਪੁਰ ਨੇ ਦੱਸਿਆ ਕਿ ਇਹ ਬਾਬਾ ਪੰਜ-ਪੰਜ-ਸੋ-ਰੁਪਏ ਅਰਦਾਸ ਕਰਨ ਦੇ ਲੈ ਕੇ ਪਾਖੰਡ ਕਰਨ ਵਾਲੇ ਬਾਬੇ ਨੇ ਹੱਥ ਲਿਖਤ ਮੁਆਫੀਨਾਮੇ ਵਿੱਚ ਮੰਨਿਆ ਹੈ ਉਹ ਪਾਖੰਡ ਕਰਦਾ ਹੈ ਅਤੇ ਲੋਕਾ ਨੂੰ ਧਾਗੇ ਤਵੀਤ, ਪੇੜੇ ਕਰਨ ਤੇ ਭੂਤ ਪਰੇਤ ਦਾ ਹਵਾਲਾ ਦੇ ਕੇ ਗੁਰ ਮਰਿਆਦਾ ਦੇ ਬਿਲਕੁੱਲ ਉਲਟ ਕੰਮ ਕਰਦਾ ਹੈ । ਇਸ ਲਈ ਇਹਨਾਂ ਗਲਤੀਆਂ ਕਾਰਣ ਸਤਿਕਾਰ ਕਮੇਟੀਆਂ ਅਤੇ ਅਕਾਲ ਤਖਤ ਸਾਹਿਬ ਵੱਲੋ ਨੁਮਾਇਦਿਆਂ ਦੀ ਹਾਜ਼ਰੀ ਵਿੱਚ ਉਸ ਨੂੰ ਗੁਰੁ ਘਰ ਦੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ।ਬਾਬਾ ਲਖਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਪੰਜ ਪਿਆਰੇ ਸਾਹਿਬ ਦਾ ਹੁਕਮ ਵੀ ਨਹੀ ਮੰਨਿਆ ਅਤੇ ਹੋਰ ਜੋ ਗਲਤੀਆਂ ਹੋਈਆਂ ਹਨ ਉਸ ਦੀ ਉਸ ਨੂੰ ਮੁਆਫੀ ਦੇ ਦਿੱਤੀ ਗਈ ਹੈ ਅਤੇ ਅੱਗੇ ਤੋਂ ਜੀਵਨ ਵਿੱਚ ਦੁਬਾਰਾ ਗਲਤੀ ਹੋਵੇਗੀ।ਬਾਬੇ ਨੇ ਕਿਹ ਕਿ ਅਗਰ ਭਵਿੱਖ ਵਿੱਚ ਉਹ ਅਜਿਹੀ ਮਨਮੱਤ ਕਰੇਗਾ ਤਾਂ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੋਕੇ ਦਿਲਬਾਗ ਸਿੰਘ ਵਲਟੋਹਾ ਕਥਾਵਾਚਕ, ਪ੍ਰਗਟ ਸਿੰਘ, ਸੁਖਦੇਵ ਸਿੰਘ ਆਦਿ ਮੈਬਰ ਹਾਜਿਰ ਸਨ।
/

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply