Thursday, March 12, 2026

ਰਿਟਾਇਰਡ ਅਧਿਆਪਕ ਦੀ ਮੌਤ ਉਪਰੰਤ ਅੱਖਾਂ ਤੇ ਸਰੀਰ ਮੈਡੀਕਲ ਖੋਜਾਂ ਲਈ ਦਾਨ

PPN0709201521ਮਾਲੇਰਕੋਟਲਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਤਰਕਸ਼ੀਲ ਸੋਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋਂ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮਿਰਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਲੜੀ ਵਿੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਪੰਜਾਬ ਰਾਜ ਬਿਜਲੀ ਬੋਰਡ ਦੇ ਐਸ.ਡੀ.ਓ ਸ.ਜਸਵਿੰਦਰ ਸਿੰਘ ਦੇ 85 ਸਾਲਾ ਪਿਤਾ ਸ.ਗੁਰਦੇਵ ਸਿੰਘ ਲਸੋਈ (ਰਿਟਾਇਰਡ ਅਧਿਆਪਕ) ਦੇ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਹਨਾਂ ਕਿਹਾ, ”ਬਾਪੂ ਜੀ ਤਰਕਸ਼ੀਲ ਵਿਚਾਰਾਂ ਨਾਲ ਉਤ-ਪੋਤ ਸਨ।”ਇਸ ਕਾਰਜ ਵਾਸਤੇ ਨੇਤਰ ਦਾਨ ਲਈ ਡਾ.ਰਮੇਸ਼ ਦੀ ਟੀਮ ਵਲੋਂ ਪੁਨਰਜੋਤ ਕੇਂਦਰ ਲੁਧਿਆਨਾ ਦੀ ਟੀਮ ਵਲੋਂ ਬਾਪੂ ਜੀ ਦੀਆਂ ਅੱਖਾਂ ਲਈਆਂ ਗਈਆਂ ਅਤੇ ਬਾਪੂ ਜੀ ਦੇ ਸਰੀਰ ਦਾਨ ਲਈ ਬਾਪੂ ਜੀ ਦੀ ਮ੍ਰਿਤਕ ਦੇਹ ਸੀ.ਐਮ.ਸੀ. ਲੁਧਿਆਨਾ ਨੂੰ ਦਾਨ ਕੀਤੀ ਗਈ। ਬਾਪੂ ਜੀ ਦੇ ਮ੍ਰਿਤਕ ਸਰੀਰ ਨੂੰ ਬਾਪੂ ਜੀ ਦੇ ਜੱਦੀ ਪਿੰਡ ਲਸੋਈ ਤੋਂ ਅੰਬੂਲੈਂਸ ਵਿੱਚ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਕਾਫਲੇ ਦੇ ਰੂਪ ਵਿੱਚ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਆਗੂ ਡਾ.ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਬਾਪੂ ਜੀ ਦੀਆਂ ਅੱਖਾਂ ਡਾਕਟਰਾਂ ਦੁਆਰਾ ਦੋ ਨੇਤਰਹੀਨ ਵਿਆਕਤੀਆਂ ਨੂੰ ਪਾਈਆਂ ਜਾਣਗੀਆਂ। ਜਿਸ ਨਾਲ ਉਹ ਵੀ ਸੰਸਾਰ ਨੂੰ ਦੇਖ ਸਕਣ ਦੇ ਯੋਗ ਹੋ ਸਕਣਗੇ। ਉਹਨਾਂ ਅੱਗੇ ਕਿਹਾ ਕਿ ਬਾਪੂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੀ.ਐਮ.ਸੀ ਲੁਧਿਆਣਾ ਵਿਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ ਤੇ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ। ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਮਾਸਟਰ ਹਰੀ ਸਿੰਘ, ਡਾ.ਅਬਦੁਲ ਮਜੀਦ, ਹਰੀ ਸਿੰਘ ਰੋਹੀੜਾ, ਮੇਜਰ ਸਿੰਘ, ਦਲਵੀਰ ਕਟਾਣੀ, ਮੋਹਨ ਬਡਲਾ, ਡਾ.ਪਵਿੱਤਰ ਅਮਰਗੜ ਨੇ ਵਿਸ਼ੇਸ਼ ਯੋਗਦਾਨ ਪਾਇਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply