Saturday, April 18, 2026

ਸਟੇਟ ਪੱਧਰੀ ਪ੍ਰਸੰਸਾ ਪੱਤਰ ਮਿਲਣ ਤੇ ਗੁਰਮੇਜ਼ ਸਿੰਘ ਦਾ ਕੀਤਾ ਸਵਾਗਤ

PPN1809201501
ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਦੇ ਪ੍ਰਾਇਮਰੀ ਸਕੂਲ ਨੂੂਨ ਬਰਕਤ ਵਿਖੇ ਹੈਡ ਟੀਚਰ ਦੀ ਸੇਵਾ ਨਿਭਾਰ ਰਹੇ, ਗੁਰਮੇਜ਼ ਸਿੰਘ ਨੂੰ ਡਾ. ਦਲਜੀਤ ਸਿੰਘ ਚੀਮਾਂ ਤੇ ਡਾਇਰੈਕਟ ਐਜੂਕੇਸਨ ਵੱਲੋਂ ਸਟੇਟ ਪੱਧਰੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਹੈ।ਪ੍ਰਸੰਸਾ ਪੱਤਰ ਲੈਣ ਉਪਰੰਤ ਜਦ ਸਕੂਲ ਵਿਖੇ ਗੁਰਮੇਜ ਸਿੰਘ ਪਹੁੰਚੇ ਤਾਂ ਹਾਈ ਸਕੂਲ ਨੂੰ ਬਰਕਤ ਤੇ ਇਲਾਕੇ ਸਰਪੰਚਾ ਪੰਚਾ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਅਧਿਆਪਕ ਮੁਨੀਸ਼ ਕੁਮਾਰ,ਗੁਰਨਾਮ ਸਿੰਘ,ਰਾਕੇਸ਼ ਕੁਮਾਰ,ਬਲਕਾਰ ਸਿੰਘ, ਮਨਪ੍ਰੀਤ ਸਿੰਘ ਸ਼ਾਹਬਾਦ, ਪਰਵਿੰਦਰ ਸਿੰਘ,ਕੁਲਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ ਪ੍ਰਧਾਨ, ਮੁੱਖ ਅਧਿਆਪਕ ਅੱਛਰ ਸਿੰਘ, ਅਵਤਾਰ ਸਿੰਘ ਸਰਕਾਰੀ ਹਾਈ ਸਕੂਲ ਮੁਲਾਂ ਵਾਲੇ, ਗੁਰਪ੍ਰਾਤ ਸਿੰਘ ਭੈਣੀਖਾਦਰ, ਸਤਵਿੰਦਰ ਸਿੰਘ ਗਾਧੜੀਆਂ, ਜਤਿੰਦਰ ਸਿੰਘ ਸੈਣੀ ਮੌਚਪੁਰ, ਸਰਪੰਚ ਸਵਰਨ ਸਿੰਘ ਸੈਕਟਰੀ ਕੁਲਵਿੰਦਰ ਸਿੰਘ, ਡਾ. ਸਾਮ ਸਿੰਘ, ਠਾਕੁਰ ਕੁਲਵੰਤ ਸਿੰਘ, ਪਸਵਕ ਕਮੇਟੀ ਚੇਅਰਮੈਨ, ਕਸਮੀਰ ਸਿੰਘ, ਦਿਆਲ ਸਿੰਘ ਅਤੇ ਹੋਰ ਇਲਾਕੇ ਦੇ ਪਤਵੰਤੇ ਹਾਜ਼ਰ ਸਨ।ਇਸ ਮੌਕੇ ਇਲਾਕੇ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਗੁਰਮੇਜ਼ ਸਿੰਘ ਨੇ ਕਿਹਾ ਇਸ ਬਰਕਤ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ, ਉਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply