ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਇੰਗਲੈਂਡ ਨਿਵਾਸੀ ਰਣਜੀਤ ਸਿੰਘ ਰਾਣਾ ਸੰਪਾਦਿਤ ਸਾਹਿਬ ਇੰਟਰਨੈਸ਼ਨਲ ਪੰਜਾਬੀ ਮਾਸਿਕ ਪੱਤਰ ਦੀ ਪੁਸਤਕ ‘ਹਜ਼ੂਰੀ ਸ਼ਹੀਦ’ 10 ਸਤੰਬਰ ਦਿਨ ਵੀਰਵਾਰ ਨੂੰ ਰੀਲੀਜ਼ ਕੀਤੀ ਜਾਵੇਗੀ।ਪ੍ਰਿ: ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਰੀਲੀਜ਼ ਸਮਾਗਮ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਚੰਮਰੰਗ ਰੋਡ ਵਿਖੇ ਚਰਨਜੀਤ ਸਿੰਘ ਗੁਮਟਾਲਾ ਦੀ ਪ੍ਰਧਾਨਗੀ ਵਿੱਚ ਸ਼ਾਮ ਨੂੰ 5 ਵਜੇ ਹੋਵੇਗਾ।ਲੇਖਕ ਨੂੰ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਨਮਾਨ ਪੱਤਰ ਨਾਲ ਨਿਵਾਜਿਆ ਜਾਵੇਗਾ।ਉਨਾ ਕਿਹਾ ਕਿ ਇਸ ਪੁਸਤਕ ਦੀ ਕੋਈ ਕੀਮਤ ਨਹੀਂ ਰੱਖੀ ਗਈ ਅਤੇ ਇਸ ਨੂੰ ਵੱਡੀ ਗਿਣਤੀ ਵਿੱਚ ਛਪਵਾ ਕੇ ਪੰਜਾਬੀ ਜਗਤ ਵਿੱਚ ਵੰਡਿਆ ਜਾਵੇਗਾ ਤਾਂ ਜੋ ਸ਼ਹੀਦ ਸਿੰਘਾਂ ਦੀ ਕੁਰਬਾਨੀ ਤੋਂ ਸਿੱਖ ਜਗਤ ਨੂੰ ਜਾਣੂ ਕਰਵਾਇਆ ਜਾ ਸਕੇ।ਸਮੂਹ ਸਿੱਖ ਜਥੇਬੰਦੀਆਂ ਦੇ ਮੁਖੀ, ਸਮਾਜ ਸੇਵਾ ਸੰਸਥਾਵਾਂ ਦੇ ਸਰਪ੍ਰਸਤ, ਸਕੂਲਾਂ ਅਤੇ ਕਾਲਜ਼ਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਹਾਰਦਿਕ ਸੱਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …