Friday, August 7, 2026

ਜੇਕਰ ਵਿਸ਼ਵਾਸ ਨੇ ਮਾਫ਼ੀ ਨਾ ਮੰਗੀ ਤਾਂ ਪੰਜਾਬ ਭਰ ਵਿਚ ਕਰਾਂਗੇ ਮੁਜ਼ਾਹਰੇ- ਢੋਟ

ਫੈਡਰੈਸ਼ਨ ਮਹਿਤਾ ਨੇ ਆਪ ਆਗੂ ਕੁਮਾਰ ਵਿਸ਼ਵਾਸ ਦਾ ਪੁਤਲਾ ਸਾੜਿਆ

PPN1809201517ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ)- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਖਿਲਾਫ਼ ਬੋਲੀ ਗਈ ਮਾੜੀ ਸ਼ਬਦਾਵਲੀ ਦੇ ਵਿਰੋਧ ਵਿੱਚ ਅੱਜ ਫੈਡਰੇਸ਼ਨ ਮਹਿਤਾ ਵਲੋਂ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਦਾ ਪੁਤਲਾ ਸਾੜਿਆ।ਇਸ ਮੌਕੇ ਅਮਰਬੀਰ ਸਿੰਘ ਢੋਟ ਅਤੇ ਸਰਕਲ ਪ੍ਰਧਾਨ ਗਗਨਦੀਪ ਸਿੰਘ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਪੰਜਾਬ ਸੰਤਾਂ, ਯੋਧਿਆਂ ਅਤੇ ਸੂਰਵੀਰਾਂ ਦੀ ਧਰਤੀ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਨਾਇਕ ਰਹੇ ਹਨ ਅਤੇ ਉਨ੍ਹਾਂ ਦੇ ਖਿਲਾਫ ਬੋਲਣ ਵਾਲੇ ਨੂੰ ਫੈਡਰੈਸ਼ਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਢੋਟ ਨੇ ਕਿਹਾ ਕਿ ਅੱਜ ਕੁੱਝ ਅਖੌਤੀ ਲੀਡਰ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਗਾਉਣ ਲਈ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਕੋਝੀਆਂ ਚਾਲਾਂ ਚਲ ਰਹੇ ਹਨ, ਜਿਸ ਨੂੰ ਫੈਡਰੈਸ਼ਨ ਮਹਿਤਾ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।ਢੋਟ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਦਾ ਪੁਤਲਾ ਫੂਕ ਕੇ ਆਮ ਆਦਮੀ ਪਾਰਟੀ ਨੂੰ ਦੱਸ ਦਿਤਾ ਹੈ ਕਿ ਪੰਜਾਬ ਦੇ ਲੋਕ ਅਜਿਹੀ ਕਿਸੇ ਵੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਜੋ ਕਿ ਪੰਜਾਬ ਵਿਚ ਆਪਣੀਆਂ ਲੂੰਬੜ ਚਾਲਾਂ ਰਾਹੀਂ ਪੈਰ ਪਸਾਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਚੁਕੇ ਹਨ ਇਸ ਲਈ ਜੇਕਰ ਕੁਮਾਰ ਵਿਸ਼ਵਾਸ ਨੇ ਸਿੱਧੇ ਸਪਸ਼ਟ ਤੌਰ ‘ਤੇ ਮਾਫ਼ੀ ਨਾ ਮੰਗੀ ਤਾਂ ਫੈਡਰੈਸ਼ਨ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਖਿਲਾਫ਼ ਮੁਜਾਹਰੇ ਕਰਕੇ ਲਹਿਰ ਪ੍ਰਚੰਡ ਕਰੇਗੀ।ਇਸ ਮੌੇਕੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ, ਸਿਮਰਨਜੀਤ ਸਿੰਘ ਭੁੱਲਰ, ਜਗਜੀਤ ਸਿੰਘ ਖਾਲਸਾ, ਮਨਦੀਪ ਸਿੰਘ ਖਾਲਸਾ, ਗੁਰਦੀਪ ਸਿੰਘ, ਸੁਰ ਸਿੰਘ, ਬਲਵਿੰਦਰ ਸਿੰਘ ਰਾਜੋਕੇ, ਚਰਨਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਬੂਟਾ, ਚੰਨਦੇਵ ਸਿੰਘ ਰੰਧਾਵਾ, ਜੁਵਰਾਜ ਸਿੰਘ ਚੌਹਾਨ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਮਾਹਲ, ਨਵਤੇਜ ਸਿੰਘ ਕਲਕੱਤਾ, ਸਰਬਜੀਤ ਸਿੰਘ ਚੱਬਾ, ਗੁਰਦੇਵ ਸਿੰਘ ਪੱਟੀ, ਨਰਿੰਦਰ ਸਿੰਘ ਮੱਲੀ, ਰਣਜੋਧ ਸਿੰਘ ਭੁੱਲਰ, ਜਗਪ੍ਰੀਤ ਸਿੰਘ ਮਣੀ, ਬਾਬਾ ਗੁਰੂ ਬਲਵਿੰਦਰ ਸਿੰਘ ਕੰਬੋਜ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply