Sunday, February 22, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰ: ਸਕੂਲ਼ ਸੁਲਤਾਨਵਿੰਡ ਵਿਖੇ ‘ਅਧਿਆਪਕ ਦਿਵਸ’ ਮਨਾਇਆ

Photo1

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ)  – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼, ਸੁਲਤਾਨਵਿੰਡ ਲਿੰਕ ਰੋਡ ‘ਅਧਿਆਪਕ ਦਿਵਸ’ ਮਨਾਇਆ ਗਿਆ। ਸਮਾਗਮ ਵਿੱਚ ਸ੍ਰੀ ਪ੍ਰਦੀਪ ਸਭਰਵਾਲ ਕਮਿਸ਼ਨਰ ਨਗਰ ਨਿਗਮ ਮੁੱਖ-ਮਹਿਮਾਨ ਵੱਜੋਂ ਪੁੱਜੇ, ਜਦਕਿ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਕੀਤੀ ਜਿੰਨਾਂ ਦਾ ਮੈਬਰ ਇੰਚਾਰਜ਼ ਪ੍ਰਿਤਪਾਲ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ, ਸੁਰਜੀਤ ਸਿੰਘ ਤੇ ਮੈਡਮ ਪਿ੍ਰੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸੁਆਗਤ ਕੀਤਾ।ਇਸ ਮੌਕੇ ‘ਚੀਫ ਖਾਲਸਾ ਦੀਵਾਨ ਅਧੀਨ ਸਮੂਹ ਸਕੂਲਾਂ ਦੇ ਕੁੱਲ 43 ਅਧਿਆਕਾਂ ਨੂੰ ਉਨਾਂ ਵਲੋਂ ਵਿਦਿਅਕ ਖੇਤਰ ਵਿੱਚ ਪਾਏ ਗਏ ਯੋਗਦਾਨ ਸਦਕਾ ਚੀਫ ਖਾਲਸਾ ਦੀਵਾਨ ਵੱਲੋਂ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਅਤੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਦੇ ਪਿ੍ਰੰਸੀਪਲ ਸ੍ਰੀਮਤੀ ਉਰਮਿੰਦਰ ਕੌਰ ਨੂੰ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ ।
ਇਸ ਮੌਕੇ ਤੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹਾਈ ਟੈਕ ਤੇ ਮਿਆਰੀ ਸਿਖਿਆ ‘ਤੇ ਜ਼ੋਰ ਦਿੱਤਾ ਅਤੇ ਮੁੱਖ-ਮਹਿਮਾਨ ਸ੍ਰੀ ਪ੍ਰਦੀਪ ਸਭਰਵਾਲ ਨੇ ਜਿਥੇ ਬੱਚਿਆਂ ਨੂੰ ਅਧਿਅਪਕਾਂ ਦਾ ਸਤਿਕਾਰ ਕਰਨ ਲਈ ਕਿਹਾ ਉਥੇ ਅਧਿਆਪਕਾਂ ਨੂੰ ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਤੋਂ ਸੇਧ ਲੈਦਿਆਂ ਹੋਰ ਵੀ ਮੇਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਨੇ ਪ੍ਰਧਾਨ ਸz. ਚੱਢਾ ਦੀ ਮੰਗ ‘ਤੇ ਜੀ. ਟੀ. ਰੋਡ ਹਾਈਵੇਅ ਤੋਂ ਪਿੰਡ ਸੁਲਤਾਨਵਿੰਡ ਤੱਕ ਲਿੰਕ ਰੋਡ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੇ ਖੂਭ ਰੰਗ ਬੰਨਿਆ।ਸਕੂਲ ਵਲੋਂ ਮੁੱਖ ਮੁੱਖ ਮਹਿਮਾਨ ਸ੍ਰੀ ਸੱਭਰਵਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
ਸਕੂਲ ਦੇ ਮੈਂਬਰ ਇੰਚਾਰਜ਼ ਪ੍ਰਿੰਤਪਾਲ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ ਵੱਲੋਂ ਮਹਿਮਾਨਾਂ ਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਅਵਸਰ ਧਨਰਾਜ ਸਿੰਘ ਵਾਈਸ ਪ੍ਰਧਾਨ, ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸੱਕਤਰ, ਪ੍ਰਿਤਪਾਲ ਸਿੰਘ ਜੀ ਸੇਠੀ ਹਰਿਮੰਦਰ ਸਿੰਘ, ਸੰਤੋਖ ਸਿੰਘ ਸੇਠੀ, ਸਰਬਜੀਤ ਸਿੰਘ, ਸੁਰਿੰਦਰ ਪਾਲ ਸਿੰਘ ਵਾਲੀਆ, ਕੁਲਜੀਤ ਸਿੰਘ ਬ੍ਰਦਰਜ਼, ਮਨਜੀਤ ਸਿੰਘ ਮੰਜ਼ਿਲ, ਰਣਬੀਰ ਸਿੰਘ ਚੋਪੜਾ, ਧਰਮਵੀਰ ਸਿੰਘ ਡਾਇਰੈਕਟਰ ਐਜ਼ੁਕੇਸ਼ਨ ਵੱਖ-ਵੱਖ ਸਕੂਲਾਂ ਦੇ ਮੈਂਬਰ ਇੰਚਾਰਜ਼ ਤੇ ਅਧਿਆਪਕ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply