Wednesday, September 30, 2026

ਕਮਲ ਜੋਤੀ ਪਬਲਿਕ ਸਕੂਲ ਵੱਲੋਂ ਸਵੱਛਤਾ ਅਭਿਆਨ ਸੰਬੰਧੀ ਰੋਡ ਸ਼ੋਅ

PPN0909201519

ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜਿਨਾਂ ਨੇ ਭਾਰਤ ਨੂੰ ਅਜ਼ਾਦੀ ਹੀ ਨਹੀਂ ਸਗੋ ਭਾਰਤ ਨੂੰ ਇਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਕੀਤੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਗੰਦਗੀ ਨੂੰ ਖਤਮ ਕਰਕੇ ਭਾਰਤ ਨੂੰ ਇਕ ਸਾਫ ਸੂਥਰਾ ਦੇਸ਼ ਬਣਾ ਕੇ ਮਹਾਤਮਾ ਗਾਂਧੀ ਜੀ ਦੇ ਸੁਪਨਿਆ ਨੂੰ ਪੂਰਾ ਕਰੀਏ।
ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕੀਤੀ ਗਈ ਸੀ, ਜਿਸ ਨੂੰ ਵਧਾਉਂਦੇ ਹੋਏ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਕਮਲ ਜੋਤੀ ਪਬਲਿਕ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਮਿਲ ਕੇ ਇੱਕ ਰੋਡ ਸ਼ੋਅ ਰਾਹੀਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ।ਇਸ ਦੌਰਾਨ ਲੌਕਾਂ ਨੂੰ ਆਸਾ-ਪਾਸਾ ਸਾਫ ਸੂਥਰਾ ਰੱਖਣ ਦੀ ਅਪੀਲ ਕੀਤੀ ਗਈ ਅਤੇ ਮੁਹੱਲੇ ਦੇ ਆਸ-ਪਾਸ ਵਿਦਿਆਰਥੀਆਂ ਵੱਲੋ ਸਫਾਈ ਕੀਤੀ ਗਈ।
ਇਸ ਮੌਕੇ ਤੇ ਸਿੱਖੀਆ ਵਿਭਾਗ ਦੇ ਮੁੱਖ ਸੈਨਟਰੀ ਇੰਸਪੈਕਟਰ ਚੰਚਲ ਸਿੰਘ, ਸੈਨਟਰੀ ਇੰਸਪੈਕਟਰ ਸ੍ਰੀ ਵਿਜੇ ਗਿੱਲ, ਸਾਬਕਾ ਕੌਸਲਰ ਅਜੀਤ ਸਿੰਘ, ਪ੍ਰਿਸੀਪਲ ਸ੍ਰੀਮਤੀ ਕੁਲਦੀਪ ਕੋਰ, ਡਾਇਰੈਕਟਰ ੍ਰ ਅਵਤਾਰ ਸਿੰਘ, ਰਾਜਬੀਰ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply