Tuesday, September 29, 2026

ਸੰਧੂ ਤੇ ਸ਼ੇਰਾ ਨੇ ਪ੍ਰਤਾਪ ਐਵਿਨਿਊ ਵਿਖੇ ਕੀਤਾ ਆਰ.ਸੀ.ਸੀ ਗਲੀਆਂ ਦੇ ਕੰਮ ਦਾ ਸ਼ੁਭਅਰੰਭ

PPN0909201520
ਅੰਮ੍ਰਿਤਸਰ, 9 ਸੰਤਬਰ (ਗੁਰਚਰਨ ਸਿੰਘ ) ਨਗਰ ਨਿਗਮ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਐਵਿਨਿਊ ਵਿਖੇ ਆਰ.ਸੀ.ਸੀ ਗਲੀਆਂ ਬਨਾਉਣ ਦਾ ਉਦਘਾਟਨ ਕੀਤਾ ਪੇਡਾ ਦੇ ਚੈਅਰਮੈਨ ਤੇ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਤੇ ਸਾਬਕਾ ਕੌਂਸਲਰ ਤੇ ਸ਼ਹਿਰੀ ਜਥੇ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਨੇ ਸਾਂਝੇ ਤੋਰ ‘ਤੇ ਕੀਤਾ। ਇਸ ਮੌਕੇ ਉਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਸ਼. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸ਼ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਵਿਕਾਸ ਦੀ ਝੜੀ ਚਲ ਰਹੀ ਹੈ। ਇਸੇ ਤਹਿਤ ਉਪਕਾਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਵਾਰਡ ਨੰ: 32 ਵਿਚ 4 ਟਿਊਬਵੈਲ ਤੇ ਵਾਟਰ ਸਪਲਾਈ ਪਾਈਪ ਦਾ ਕੰਮ ਚੱਲ ਰਿਹਾ ਹੈ ।ਉਨਾਂ ਕਿਹਾ ਕਿ ਬਾਕੀ ਰਹਿੰਦੇ ਕੰਮਾਂ ਵਾਸਤੇ 65 ਲੱਖ ਦੇ ਹੋਰ ਟੈਂਡਰ ਲੱਗ ਚੁੱਕੇ ਹਨ। ਇਲਾਕਾ ਨਿਵਾਸੀਆ ਵੱਲੋ ਸ. ਉਪਕਾਰ ਸਿੰਘ ਸੰਧੂ ਅਤੇ ਕੌਸਲਰ ਸਮਸ਼ੇਰ ਸਿੰਘ ਸ਼ੇਰਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਲਬੀਰ ਸਿੰਘ, ਕੁਲਦੀਪ ਸਿੰਘ ਸੰਧੂ, ਦਵਿੰਦਰ ਸਿੰਘ ਹਜੂਰੀ ਰਾਗੀ, ਸੁਖਚੈਨ ਸਿੰਘ, ਨਾਜਰ ਸਿੰਘ, ਮਾਸਟਰ ਭੁਪਿੰਦ ਸਿੰਘ, ਬਾਬਾ ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਗੋਜਾਈ, ਹਰਭਜਨ ਸਿੰਘ ਲੋਹਕਾ, ਲਖਵਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ ਕੋਹਲੀ, ਸੁਖਵਿੰਦਰ ਸਿੰਘ ਯੁ.ਐਸ.ਏ, ਵਿਕਰਮਜੀਤ ਸਿੰਘ ਕਲੇਰ, ਜਸਬੀਰ ਸਿੰਘ ਪੰਜਾਬ ਸਬਮਰਸੀਬਲ , ਬਖਸ਼ੀਸ਼ ਸਿੰਘ ਸੰਧੂ, ਗੁਰਬੀਰ ਸਿੰਘ, ਪ੍ਰਕਾਸ਼ ਸਿੰਘ ਸੁਲਤਾਨਵਿੰਡ, ਜਸਬੀਰ ਸਿੰਘ, ਕਵਲਜੀਤ ਸਿੰਘ ਸੇਠੀ, ਮਹਿੰਦਰ ਸਿੰਘ, ਸ਼ਿਸਪਾਲ ਸਿੰਘ ਲਾਡੀ, ਸੁਰਿੰਦਰ ਸਿੰਘ, ਗੁਰਪ੍ਰਤਾਪ ਸਿੰਘ ਸੋਨੂੰ, ਮਾਸਟਰ ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ ਸੰਧੂ, ਲਖਬੀਰ ਸਿੰਘ ਮੋਨੀ ਵੇਰਕਾ, ਹਰਵਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਬੱਬਲੂ (ਪ੍ਰੈਸ ਸਕੱਤਰ) ਮਾਸਟਰ ਨਿਰਮਲ ਸਿੰਘ, ਹਰਜੀਤ ਸਿੰਘ, ਵਜਿੰਦਰ ਸਿੰਘ ਢਿਲੋ, ਕਿਰਨਪਾਲ ਸਿੰਘ ਟੱਮੀ ਫੁਲ ਆਦਿ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply