Saturday, July 18, 2026

ਵਿਜੀਲੈਂਸ ਨੇ ਨਗਰ ਕੌਂਸਲ ਵਿੱਚ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕੀਤੀ

PPN1009201512

ਸੰਦੌੜ (ਮਾਲੇਰਕੋਟਲਾ), 10 ਸਤੰਬਰ (ਹਰਮਿੰਦਰ ਸਿੰਘ ਭੱਟ) – ਨਗਰ ਕੌਂਸਲ ਦੀ ਮੀਟਿੰਗ ਵਿੱਚ ਭਰੋਸਾ ਲੈਣ ਤੋਂ ਪਹਿਲਾ ਹੀ ਹੱਡਾ ਰੋੜੀ ਦਾ ਠੇਕਾ ਦੇਣ ਨੂੰ ਲੈ ਕੇ ਤੇ ਬਣਦੀ ਕੀਮਤ ਤੋਂ ਘੱਟ ਠੇਕਾ ਪ੍ਰਵਾਨ ਕਰਕੇ ਨਗਰ ਕੌਂੋਸਲ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦੀ ਸ਼ੰਕਾਵਾਂ ਤੇ ਸਿਕਾਇਤਾਂ ਦੇ ਚੱਲਦਿਆ ਅੱਜ ਵਿਜੀਲੈਂਸ ਨੇ ਨਗਰ ਕੌਂਸਲ ਵਿੱਚ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕੀਤੀ। ਵਿਜੀਲੈਂਸ ਅਧਿਕਾਰੀ ਅਜੈ ਕੁਮਾਰ ਕਾਂਸਲ ਨੇ ਦੱਸਿਆ ਕਿ ਉਹਨਾਂ ਨੂੰ ਹੱਡਾ ਰੋੜੀ ਦਾ ਠੇਕਾ ਘੱਟ ਰੇਟ ਤੇ ਬਿਨਾਂ ਹਾਊਸ ਦੀ ਮਨਜੂਰੀ ਲੈਣ ਦੇ ਚੱਲਦਿਆ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਨੀਨਾ ਕਿੰਗਰ ਤੇ ਸਾਬਕਾ ਐਕਟਿੰਗ ਪ੍ਰਧਾਨ ਕੇਵਲ ਜਿੰਦਲ ਵਲੋਂ ਨਗਰ ਕੌਂਸਲ ਵਿੱਚ ਹੱਡਾ ਰੋੜੀ ਚੁੱਕਣ ਦੇ ਠੇਕੇ ਵਿੱਚ ਹੋਈ ਧਾਂਦਲੀ ਦੇ ਖਿਲਾਫ ਕੈਬਨਿਟ ਮੰਤਰੀ ਲੋਕਲ ਬਾਡੀਜ ਨੂੰ ਕੀਤੀ ਸਿਕਾਇਤ ਤੇ ਅੱਜ ਉਹ ਜਾਂਚ ਲਈ ਆਏ ਹਨ। ਜਾਂਚ ਕਰਕੇ ਦਸ ਦਿਨਾਂ ਤੱਕ ਰਿਪੋਰਟ ਤਿਆਰ ਕਰਕੇ ਵਿਭਾਗ ਨੂੰ ਭੇਜ ਦੇਵਾਗੇ। ਇਸ ਮੌਕੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਨੀਨਾ ਕਿੰਗਰ ਅਤੇ ਸਾਬਕਾ ਐਕਟਿੰਗ ਪ੍ਰਧਾਨ ਕੇਵਲ ਜਿੰਦਲ ਨੇ ਦੱਸਿਆ ਕਿ ਜਦੋਂ ਨਗਰ ਕੌਂਸਲ ਨੇ ਠੇਕੇ ਦੇਣ ਦੇ ਇਸਤਿਹਾਰ ਵਿੱਚ ਹੱਡਾ ਰੋੜੀ ਦਾ ਠੇਕਾ ਦੇਣ ਦੀ ਰਾਂਖਵੀ ਬੋਲੀ ਵੀਹ ਲੱਖ ਸੱਤਰ ਹਜਾਰ ਰੁਪਏ ਰੱਖੀ ਸੀ ਤਾਂ ਫਿਰ ਅਜਿਹੇ ਕੀ ਕਾਰਨ ਸਨ ਕਿ ਹੱਡਾ ਰੋੜੀ ਦਾ ਠੇਕਾ ਚੋਦਾ ਲੱਖ ਰੁਪਏ ਵਿੱਚ ਕਿਹੜੇ ਨਿਯਮਾਂ ਤੇ ਆਦੇਸਾਂ ਤਹਿਤ ਦਿੱਤਾ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਠੇਕਾ ਨਿਯਮਾਂ ਅਨੁਸਾਰ ਦਿੱਤਾ ਗਿਆ ਹੈ ਜਦ ਕਿ ਠੇਕਾ ਦੇਣ ਦੀ ਪ੍ਰਵਾਨਗੀ ਹਾਊਸ ਵਿੱਚੋਂ ਸਰਵ ਸੰਮਤੀ ਨਾਲ ਪ੍ਰਵਾਨ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਠੇਕਾ ਪ੍ਰਵਾਨਗੀ ਸਮੇਂ ਸਿਕਾਇਤ ਕਰਤਾ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਨੀਨਾ ਕਿੰਗਰ ਦੇ ਦਸਤਖਤ ਵੀ ਕੀਤੇ ਹੋਏ ਹਨ ਜੇਕਰ ਉਹਨਾਂ ਨੂੰ ਕੋਈ ਠੇਕੇ ਸਬੰਧੀ ਇਤਰਾਜ ਸੀ ਤਾਂ ਉਹ ਦਸਤਖਤ ਕਰਨ ਤੋਂ ਪਹਿਲਾ ਹੀ ਮੀਟਿੰਗ ਵਿੱਚ ਆਪਣਾ ਵਿਰੋਧ ਦਰਜ ਕਰਵਾ ਸਕਦੇ ਸਨ।

 

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply