Tuesday, November 10, 2026

 ਧੰਨ ਧੰਨ ਬਾਬਾ ਵਲੈਤ ਸ਼ਾਹ ਬਾਬਾ ਕਰੋੜੀ ਸ਼ਾਹ ਦਾ ਸਲਾਨਾ ਮੇਲਾ ਮਨਾਇਆ ਗਿਆ

PPN1209201501
ਭਿੱਖੀਵਿੰਡ, 12 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਵਲੈਤ ਸ਼ਾਹ ਤੇ ਬਾਬਾ ਕਰੋੜੀ ਸ਼ਾਹ ਦਾ ਸਲਾਨਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਹ ਮੇਲਾ ਹਰ ਸਾਲ 26-27 ਭਾਦਰੋਂ ਨੂੰ ਮਨਾਇਆ ਜਾਂਦਾ ਹੈ।ਜਿਸ ਦੇ ਪਹਿਲੇ ਦਿਨ ਗਾਇਕਾਂ ਦੇ ਅਖਾੜੇ ਤੋਂ ਬਾਅਦ ਕੁਸ਼ਤੀਆਂ ਤੇ ਕਬੱਡੀ ਦਾ ਮੈਚ ਕਰਵਾਇਆ ਗਿਆ ਅਤੇ ਦੂਜੇ ਦਿਨ ਗਾਇਕ ਜੋੜੀ ਵੀਰ ਦਵਿੰਦਰ ਅਤੇ ਮਿਸ ਸੁਖਰੀਤ ਕੌਰ ਵੱਲੋਂ ਆਪਣੀ ਆਵਾਜ਼ ਦੀ ਕਲਾ ਨਾਲ ਆਏ ਹੋਏ ਸਰੋਤਿਆਂ ਨੂੰ ਕੀਲੀ ਰੱਖਿਆ।ਸ਼ਾਮ ਨੂੰ ਇਲਾਕੇ ਦੀਆਂ ਨਾਮਵਰ ਟੀਮਾਂ ਦਰਮਿਆਨ ਮੈਚ ਕਰਵਾਇਆ ਗਿਆ।ਇਸ ਮੈਚ ਦੌਰਾਨ ਪਿੰਡ ਦੇ ਸਰਪੰਚ ਪਲਵਿੰਦਰ ਸਿੰਘ, ਮੁੱਖ ਮੈਂਬਰ ਸਾਹਿਬ ਸਿੰਘ, ਸੁਖਦੇਵ ਸਿੰਘ ਤੇ ਡਾ. ਤਰਸੇਮ ਸਿੰਘ ਵਲੋਂ ਹਰੇਕ ਜਾਫੀ ਨੂੰ 500 ਰੁਪਏ ਨਕਦ ਇਨਾਮ ਨਾਲ ਨਿਵਾਜਿਆ।

PPN1209201502

ਮੇਲਾ ਕਮੇਟੀ ਨੇ ਮੇੇਲੇ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ, ਜਿਸ ਵਿੱਚ ਸੰਦੀਪ ਸਿੰਘ ਕੰਬੋਕੇ, ਗੁਰਮੁੱਖ ਸਿੰਘ ਪੱਪੂ, ਕਾਬਲ ਸਿੰਘ ਬਿੱਲੂ, ਜੈਮਲ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ, ਕਾਬਲ ਸਿੰਘ, ਜਥੇਦਾਰ ਸਰਵਨ ਸਿੰਘ ਆੜਤੀਆ, ਸਰਪੰਚ ਨਿਸ਼ਾਨ ਸਿੰਘ, ਜਥੇਦਾਰ ਬਲਕਾਰ ਸਿੰਘ ਆਦਿ ਜਿਕਰਯੋਗ ਹਨ।ਕਬੱਡੀ ਦਾ ਮੈਚ ਨਵੇਂ ਪਿੰਡ ਦੀ ਜੱਟ ਦੀ ਟੀਮ ਨੇ ਜਿੱਤਿਆ ਅਤੇ ਕਮੈਂਟਰੀ ਰਣਜੀਤ ਸਿੰਘ ਸੁੱਗਾ ਵੱਲੋਂ ਕੀਤੀ ਗਈ ਅਤੇ ਮੇਲਾ ਸ਼ਾਂਤਮਈ ਤਰੀਕੇ ਨਾਲ ਸੰਪਨ ਹੋਇਆ।ਪੁਲਿਸ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ।ਇਸ ਮੌਕੇ ਕਬੱਡੀ ਕੋਚ ਦਿਲਬਾਗ ਸਿੰਘ ਘਰਿਆਲਾ ਵੀ ਪੁੱਜੇ ਹੋਏ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply