Tuesday, November 10, 2026

ਸੁਲਤਾਨਵਿੰਡ ਵਿਖੇ ਵਿਕਾਸ ਕਾਰਜਾਂ ਦੀ ਸੁਖਬੀਰ ਬਾਦਲ ਵਲੋਂ ਸ਼ੁਰੂਆਤ

ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ

PPN1209201504

ਸੁਲਤਾਨਵਿਡ, 12 ਸਤਬਰ (ਗੁਰਪ੍ਰੀਤ ਸਿੰਘ ਸੱਗੂ)- ਇਤਿਹਾਸਕ ਪਿਡ ਸੁਲਤਾਨਵਿਡ ਵਾਸੀਆਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਦੀ ਹਾਜਰੀ ‘ਚ 203 ਕਰੋੜ ਦੇ ਵਿਕਾਸ ਕਾਰਜਾਂ ਦਾ ਸ਼ੁੱਭਅਰੰਭ ਕੀਤਾ। ਪਿੰਡ ਸੁਲਤਾਨਵਿੰਡ ਵਿਖੇ ਗੁਰਦੁਆਰਾ ਅਟਾਰੀ ਸਾਹਿਬ ਨੇੜਲੀ ਅਬਾਦੀ ਮਹਿੰਦਰਾ ਕਲੌਨੀ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸੀਵਰੇਜ ਪਾਉਣ ਦਾ ਕੰਮ ਅਰੰਭ ਕਰਵਾਇਆ ਤਾਂ ਹਾਜਰ ਪਿੰਡ ਵਾਸੀਆਂ ਤੇ ਅਕਾਲੀ ਵਰਕਰਾਂ ਨੇ ਖੁਸ਼ੀ ਵਿੱਚ ਅਕਾਲੀ ਦਲ, ਸੁਖਬੀਰ ਬਾਦਲ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ।ਇਸ ਸ਼ੁੱਭ ਅਵਸਰ ‘ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹਾਂਬੀਰ ਸਿਘ ਸੁਲਤਾਨਵਿਡ, ਜਨਰਲ ਸਕੱਤਰ ਮੁਖਤਿਆਰ ਸਿਘ ਖਾਲਸਾ ਦੀ ਅਗਵਾਈ ‘ਚ ਅਕਾਲੀ ਆਗੂਆਂ, ਮੋਹਤਬਾਰਾਂ ਤੇ ਪਿੰਡ ਵਾਸੀਆਂ ਵਲੋਂ ਸ੍ਰ. ਸੁਖਬੀਰ ਸਿੰਘ ਬਾਦਲ, ਸ੍ਰੀ ਅਨਿਲ ਜੋਸ਼ੀ ਤੇ ਸੀ ਬਖਸ਼ੀ ਰਾਮ ਅਰੋੜਾ ਦਾ ਮੂੰਹ ਮਿੱਠਾ ਕਰਾਇਆ ਗਿਆ ਅਤੇ ਉਨਾਂ ਨੂੰ ਸਨਮਾਨਿਤ ਕੀਤਾ।ਇਸ ਅਵਸਰ ‘ਤੇ ਪਿੰਡ ਵਾਸੀਆਂ ਵਲੋਂ ਲੱਡੂ ਵਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈ ਗਈਆਂ।ਇਸ ਸਮੇਂ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ, ਡੀ.ਸੀ ਰਵੀ ਭਗਤ, ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਟਿੱਕਾ ਤੇ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਕੌਂਸਲਰ ਗਰੁੱਪ ਆਗੂ ਸੁਰਿੰਦਰ ਸਿੰਘ ਸੁਲਤਾਨਵਿੰਡ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਅਮਰੀਕ ਸਿੰਘ ਲਾਲੀ, ਕੌਂਸਲਰ ਦਲਬੀਰ ਕੌਰ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਮਾਹਲ ਤੇ ਗੁਰਮੇਜ਼ ਸਿੰਘ ਬੱਬੀ, ਸੀ.ਈ.ਓ ਡੀ.ਕੇ ਤਿਵਾੜੀ, ਚੀਫ ਇੰਜ: ਆਰ.ਪੀ ਗੁਪਤਾ, ਗੁਰਮੀਤ ਸਿੰਘ ਐਸ.ਸੀ, ਪ੍ਰੋਜੈਕਟ ਮੈਨੇਜਰ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਹਾਂਬੀਰ ਸਿਘ ਸੁਲਤਾਨਵਿੰਡ ਤੇ ਮੁਖਤਾਰ ਸਿਘ ਖਾਲਸਾ ਨੇ ਕਿਹਾ ਕਿਹਾ ਕਿ ਅੱਜ ਦਾ ਦਿਨ ਭਾਗਾਂ ਭਰਿਆ ਹੈ, ਜਦ ਪਿਡ ਵਿੱਚ ਸੁਲਤਾਨਵਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ।ਉਨਾਂ ਨੇ ਮੁੱਖ ਮਤਰੀ ਸ੍ਰ: ਪ੍ਰਕਾਸ਼ ਸਿਘ ਬਾਦਲ, ਉਪ ਮੁੱਖ ਮਤਰੀ ਸੁਖਬੀਰ ਸਿਘ ਬਾਦਲ, ਕੈਬਨਿਟ ਮਤਰੀ ਬਿਕਰਮ ਸਿਘ ਮਜੀਠੀਆ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਡ ਵਿੱਚ ਜੋੋ 203 ਕਰੋੜ ਦੀ ਲਾਗਤ ਨਾਲ ਜੋ ਵਿਕਾਸ ਕਾਰਜ਼ ਅਰੰਭ ਹੋਏ ਹਨ, ਉਨਾਂ ਤਹਿਤ ਸੀਵਰੇਜ, ਵਾਟਰ ਸਲਪਾਈ ਅਤੇ ਸਟਰੀਟ ਲਾਈਟਾਂ ਦਾ ਕਮ ਕਰਵਾ ਕੇ ਪਿੰਡ ਦੀ ਕਾਇਆ ਕਲਪ ਕੀਤੀ ਜਾਵੇਗੀ।ਇਸ ਮੌਕੇ ਬਾਬਾ ਰਸਾਲ ਸਿਘ, ਰਿਕੂ ਮਾਨ, ਸੁਰਿਦਰ ਸ਼ਾਹ ਦੋਬੁਰਜੀ, ਅਗ੍ਰੇਜ਼ ਸਿਘ, ਅਮਰਜੀਤ ਸਿਘ ਐਨ.ਆਰ.ਆਈ, ਕਵਲਜੀਤ ਸਿਘ ਕਵਲ, ਇਦਰਜੀਤ ਸਿਘ ਨਬਰਦਾਰ, ਮਨਧੀਰ ਸਿੰਘ ਮੰਨਾ, ਬਲਵੰਤ ਸਿੰਘ, ਸਕੱਤਰ ਸਿੰਘ, ਗੁਰਬਖਸ਼ ਸਿਘ ਕੁਲਦੀਪ ਕੁਮਾਰ ਪੱਪੂ, ਜਸਪਾਲ ਸਿੰਘ ਸ਼ੰਟੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …