
ਅੰਮ੍ਰਿਤਸਰ, ੧੨ ਸਤੰਬਰ (ਗੁਰਚਰਨ ਸਿੰਘ) – ਡਾਇਰੈਕਟਰ ਸਿਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਹਿੰਦੀ ਦਿਵਸ ਮਨਾਇਆ ਗਿਆ।ਹਿੰਦੀ ਲੈਕਚਰਾਰ ਸ਼੍ਰੀਮਤੀ ਨਿਰਮਲਜੀਤ ਕੌਰ, ਅਧਿਆਪਕਾ ਸ਼੍ਰੀਮਤੀ ਨਿਰਮਲ ਕਾਂਤਾ ਅਤੇ ਸ਼੍ਰੀਮਤੀ ਸ਼ਮਿੰਦਰ ਕੌਰ ਨੇ ਹਿੰਦੀ ਦਿਵਸ ਨੂੰ ਮਨਾਉਣ ਲਈ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ । ਵਿਦਿਆਰਥੀਅਆਂ ਵਿੱਚ ਭਾਸ਼ਣ, ਕਵਿਤਾ ਅਤੇ ਸੁਲੇਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।ਹਿੰਦੀ ਲੈਕਚਰਾਰ ਸ਼੍ਰੀਮਤੀ ਨਿਰਮਲਜੀਤ ਕੌਰ ਨੇ ਹਿੰਦੀ ਭਾਸ਼ਾ ਦੇ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਹਿੰਦੀ ਸੰਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ।ਹਿੰਦੀ ਦਿਵਸ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਡਾ: ਸ਼੍ਰੀਮਤੀ ਅਮਰਪਾਲੀ (ਮੈਥ ਲੈਕਚਰਾਰ), ਸz. ਮੇਜਰ ਸਿੰਘ ਪੰਜਾਬੀ ਮਾਸਟਰ ਅਤੇ ਸਕੂਲ ਦੇ ਅਧਿਆਪਕ ਸਾਹਿਬਾਨ ਨੇ ਭਰਪੂਰ ਸਹਿਯੋਗ ਦਿੱਤਾ।ਭਾਸ਼ਨ ਪ੍ਰਤੀਯੋਗਤਾ ਵਿੱਚ ਦੱਸਵੀਂ ਦੀ ਆਰਤੀ ਪਹਿਲੇ, ਨੌਵੀਂ ਦੀ ਲਕਸ਼ਮੀ ਦੂਜੇ ਅਤੇ ਨੌਵੀਂ ਦੀ ਹੀ ਪਲਕ ਸਚਦੇਵਾ ਤੀਜੇ ਸਥਾਨ ਤੇ ਰਹੀ । ਇਹਨਾਂ ਦਾ ਬੋਲਨ ਦਾ ਵਿਸ਼ਾ ‘ਦਹੇਜ ਪ੍ਰਥਾ ਇਕ ਅਭਿਸ਼ਾਪ ਹੈ’, ‘ਹਿੰਦੀ ਭਾਸ਼ਾ ਦੀ ਉਪਯੋਗਤਾ’ ਅਤੇ ‘ਮਧੁਰ ਵਾਣੀ’ ਸੀ।ਕਵਿਤਾ ਮੁਕਾਬਲੇ ਵਿਵਿੱਚ ਨੌਵੀਂੁਈ ਜਮਾਤ ਦੀ ਤਨੁ ਪਹਿਲੇ, ਨੌਵੀਂੁਈ ਦੀ ਦਿਲਪ੍ਰੀਤ ਕੌਰ ਦੂਜੇ ਅਤੇ ਦੱਸਵੀਂ ਦੀ ਮੁਸਕਾਨ ਤੀਸਰੇ ਸਥਾਨ ਤੇ ਰਹੇ ਜਦਕਿ ਸੁਲੇਖ ਪ੍ਰਤੀਯੋਗਤਾ ਵਿੱਚ ਦੱਸਵੀਂ ਦੀ ਸਾਕਸ਼ੀ ਪਹਿਲੇ, ਦੱਸਵੀਂ ਦੀ ਜਯੋਤੀ ਦੂਜੇ ਅਤੇ ਦੱਸਵੀਂੁਏ ਦੀ ਪ੍ਰਿਆ ਤੀਜੇ ਸਥਾਨ ਤੇ ਰਹੀ।ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸਾਹਿਬਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ।
Punjab Post Daily Online Newspaper & Print Media