
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰ ਪੰਨੂਆਂ ਦੀਆਂ ਮਾਣਮੱਤੀਆ ਪ੍ਰਾਪਤੀਆਂ ਵਿਚ ਇੱਕ ਹੋਰ ਵਾਧਾ ਹੋਇਆ, ਜਦ ਕੇਂਦਰੀ ਸਿਖਿਆ ਮੰਤਰੀ ਸ੍ਰੀਮਤੀ ਸਮ੍ਰਿਤੀ ਸਮ੍ਰਿਤੀ ਇਰਾਨੀ ਨੇ ਸਕੂਲ ਦੇ ਹੋਣਹਾਰ ਵਿਦਿਆਰਥੀ ਅਕਾਸ਼ਦੀਪ ਸਿੰਘ ਨੂੰ ਉਸ ਦੇ ਦੱਸਵੀਂ ਕਲਾਸ ਵਿਚ ਅੱਵਲ ਰਹਿਣ ‘ਤੇ ਨਿੱਜੀ ਪੱਤਰ ਰਾਹੀਂ ਵਧਾਈ ਦਿੱਤੀ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।ਅਕਾਸ਼ਦੀਪ ਨੇ ਯੋਗ ਅਧਿਆਪਕਾਂ ਦੀ ਅਗਵਾਈ ਵਿੱਚ ਆਪਣੀ ਸਖਤ ਮਿਹਨਤ ਸਦਕਾ ਅਕਾਦਮਿਕ ਖੇਤਰ ਦੇ ਨਾਲ-ਨਾਲ ਧਾਰਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਕਾਫੀ ਪ੍ਰਾਪਤੀਆਂ ਕੀਤੀਆਂ ਹਨ।ਇਸ ਮੌਕੇ ਤੇ ਸਕੂਲ ਤੇ ਚੇਅਰਮੈਨ ਸ: ਪਰਸ਼ੋਤਮ ਸਿੰਘ ਮੈਣੀ ਤੇ ਪ੍ਰਿੰਸੀਪਲ ਸ੍ਰੀਮਤੀ ਵਨੀਤ ਕੋਰ ਨੇ ਵਿਦਿਆਰਥੀਆ ਅਤੇ ਅਧਿਆਪਕਾਂ ਨਾਲ ਖੁਸ਼ੀ ਸਾਂਝੀਆਂ ਕੀਤੀਆਂ।
Punjab Post Daily Online Newspaper & Print Media