
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ਼ਹੀਦ ਭਗਤ ਸਿੰਘ ਪੱਟੀ ਦੇ ਖਿਡਾਰੀਆਂ ਨੇ ਡੀ.ਈ.ਓ ਤਰਨਤਾਰਨ ਪਰਮਜੀਤ ਸਿੰਘ ਅਤੇ ਏ.ਈ.ਓ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ, ਜਿਸ ਵਿੱਚ ਚੈਸ (ਲੜਕੀਆਂ) ਅੰਡਰ 14, 17, 19 ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਜੂਡੋ (ਲੜਕੀਆਂ) ਵਿੱਚ ਸਕੂਲ ਦੀਆਂ ਖਿਡਾਰਨਾਂ ਨੇ 21 ਪੁਜੀਸ਼ਨਾ ਹਾਸਲ ਕੀਤੀਆਂ।ਇਸੇ ਤਰ੍ਹਾਂ ਲੜਕਿਆਂ ਦੀ ਅੰਡਰ 14 ਬੈਡਮਿੰਟਨ ਟੀਮ ਨੇ ਜਿਲ੍ਹੇ ਵਿੱਚ ਪਹਿਲਾ ਅਤੇ ਅੰਡਰ 19 ਬੈਡਮਿੰਟਨ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਚੈਸ (ਲੜਕੇ) ਵਿੱਚ ਸਕੂਲ ਦੀ ਅੰਡਰ 14 ਨੇ ਪਹਿਲਾ ਅਤੇ ਅੰਡਰ 19 ਨੇ ਦੂਸਰਾ ਸਥਾਨ ਹਾਸਿਲ ਕੀਤਾ।ਬਾਕਸਿੰਗ ਵਿੱਚ ਅੰਡਰ 19 ਨੇ ਵੱਖ-ਵੱਖ ਭਾਰ ਮੁਕਾਬਲਿਆਂ ਵਿੱਚ 4 ਦੂਸਰੇ ਅਤੇ 1 ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਵੇਟ ਲਿਫਟਿੰਗ ਵਿੱਚ ਅੰਡਰ 19 ਲੜਕਿਆਂ ਨੇ ਵੱਖ-ਵੱਖ ਭਾਰ ਵਰਗ ਵਿੱਚ 3 ਪਹਿਲੇ ਅਤੇ 4 ਦੂਸਰੇ ਸਥਾਨ ਹਾਸਿਲ ਕੀਤੇ।ਜੂਡੋ (ਲੜਕੇ) ਵਿੱਚ ਵੱਖ-ਵੱਖ ਭਾਰ ਵਰਗ ਵਿੱਚ 3 ਪਹਿਲੇ 7 ਦੂਸਰੇ ਅਤੇ 8 ਤੀਸਰੇ ਸਥਾਨ ਹਾਸਿਲ ਕੀਤੇ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਮਰਿਦੁਲਾ ਭਾਰਦਵਾਜ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਰੀਰ ਨੂੰ ਚੁਸਤ ਅਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ। ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਪ੍ਰੇਰਨਾ ਦਿੱਤੀ ।
Punjab Post Daily Online Newspaper & Print Media