ਸੁਖਬੀਰ ਬਾਦਲ ਵੱਲੋ ਅੰਮ੍ਰਿਤਸਰ ਦੀ ਫੇਰੀ ਮੌਕੇ ਅਕਾਲੀ ਕੌਸਲਰਾਂ ਦੀ ਬੇਨਤੀ ‘ਤੇ ਕੀਤੇ ਆਦੇਸ਼
ਅੰਮ੍ਰਿਤਸਰ, 12 ਸੰਤਬਰ (ਗੁਰਚਰਨ ਸਿੰਘ ) – ਸ. ਸੁਖਬੀਰ ਸਿੰਘ ਬਾਦਲ ਦੀ ਅੰਮ੍ਰਿਤਸਰ ਫੇਰੀ ਮੌਕੇ ਜਿਲਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਪ੍ਰਧਾਨ ਅਤੇ ਚੈਅਰਮੈਨ ਪੇਡਾ ਸ. ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠਾਂ ਸਮੂਹ ਅਕਾਲੀ ਕੌਸਲਰ ਸਾਹਿਬਾਨ ਨੇ ਉਹਨਾਂ ਨਾਲ ਮੁਲਾਕਾਤ ਕੀਤੀ।ਜਿਲਾ ਅਕਾਲੀ ਜਥਾ ਦੇ ਦਫਤਰ ਤੋ ਜਾਰੀ ਪ੍ਰੈਸ ਰਲੀਜ਼ ਵਿੱਚ ਸ. ਸੰਧੂ ਨੇ ਦੱਸਿਆ ਕਿ ਅਕਾਲੀ ਕੌਸਲਰਾਂ ਵੱਲੋ ਬਿਜਲੀ ਨਵੇਂ ਕੁਨੈਕਸ਼ਨ ਲੈਣ ਮੌਕੇ ਲੌੜੀਦੀ ਐੱਨ .ਓ.ਸੀ. ਲਈ ਹੁੰਦੀ ਖਜਲ ਖੁਆਰੀ ਦਾ ਮੁੱਦਾ ਜੋਰਦਾਰ ਢੰਗ ਨਾਲ ਸ. ਬਾਦਲ ਦੇ ਧਿਆਨ ਵਿਚ ਲਿਆਦਾ ਗਿਆ।ਸ. ਬਾਦਲ ਨੇ ਮੁੱਦੇ ਦੀ ਗੰਭੀਰਤਾ ਨੂੰ ਸਮਝਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੈਅਰਮੈਨ ਸ੍ਰੀ ਚੋਧਰੀ ਨਾਲ ਗੱਲ ਕੀਤੀ ਅਤੇ ਤੁਰੰਤ ਹੁਕਮਾਂ ਨਾਲ ਨਵੇਂ ਕੁਨੈਕਸ਼ਨ ਲਈ ਐੱਨ.ਓ.ਸੀ ਖਤਮ ਕਰਨ ਦੇ ਆਦੇਸ਼ ਦਿੱਤੇ।ਉਹਨਾਂ ਇਸ ਸੰਬੰਧੀ ਅੱਜ ਹੀ ਲੌੜੀਦੀ ਕਾਰਵਾਈ ਕਰਕੇ ਗਸ਼ਤੀ ਪੇਪਰ ਜਾਰੀ ਕਰਨ, ਅਖਬਾਰਾਂ ਅਤੇ ਹੋਰ ਮਾਧਿਅਮਾਂ ਰਾਹੀ ਜਨਤਾ ਵਿੱਚ ਪ੍ਰਚਾਰਨ ਦੇ ਹੁਕਮ ਦਿੱਤੇ।ਇਸ ਸੰਬੰਧ ਵਿੱਚ ਸ. ਸੰਧੂ ਵੱਲੋ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਜਿਲਾ ਅਕਾਲੀ ਜਥਾ ਦੇ ਦਫਤਰ ਜਾ ਜਥੇ ਦੇ ਕਿਸੇ ਵੀ ਅਹੁੱਦੇਦਾਰ ਨਾਲ ਸੰਪਰਕ ਕਰ ਸਕਦੇ ਹਨ।ਸ. ਸੰਧੂ ਨੇ ਜਨਤਾ ਦੀ ਇਸ ਵੱਡੀ ਦਾ ਹੱਲ ਕਰਨ ਤੇ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਮਹੀਨਾਵਾਰ ਮੀਟਿੰਗ ਵਿੱਚ ਕੌਸਲਰਾਂ ਵੱਲੌ ਦੱਸੀਆਂ ਆਪਣੀਆ ਮੁਸ਼ਕਲਾਂਾ ਦੇ ਵੀ ਤੁਰੰਤ ਹੱਲ ਕੀਤੇ ਗਏ ਅਤੇ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਸਬੰਧੀ ਅਲੱਗ ਅਲੱਗ ਅਧਿਕਾਰੀਆਂ ਤੋ ਰਿਪੋਰਟਾਂ ਲਈਆਂ ਗਈਆਂ ਅਤੇ ਬਾਕੀ ਬਚੇ ਕੰਮਾਂ ਨੂੰ ਜਲਦੀ ਮੁਕੰਮਲ ਕਰਨ ਲਈ ਆਦੇਸ਼ ਕੀਤੇ ਗਏ।
ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਡਿਪਟੀ ਮੇਅਰ ਸ੍ਰੀ ਅਵਿਨਾਸ਼ ਜੌਲੀ, ਹਾਊਸ ਵਿੱਚ ਪਾਰਟੀ ਦੇ ਨੇਤਾ ਸੁਰਿੰਦਰ ਸਿੰਘ ਸੁਲਤਾਨਵਿੰਡ, ਜਥੇ ਦੇ ਬੁਲਾਰੇ ਸ਼ਮਸੇਰ ਸਿੰਘ ਸ਼ੇਰਾ, ਬਲਜਿੰਦਰ ਸਿੰਘ ਬਿੱਲਾ, ਅਮਰਪ੍ਰੀਤ ਸਿੰਘ ਅੰਮੂ, ਮਨਮੋਹਨ ਸਿੰਘ ਟੀਟੂ, ਅਮਰਜੀਤ ਸਿੰਘ ਭਾਟੀਆ, ਮੁਖਤਿਆਰ ਸਿੰਘ ਖਾਲਸਾ, ਕਿਰਨਪ੍ਰੀਤ ਸਿੰਘ ਮੋਨੂੰ, ਨਿਰਭੈ ਸਿੰਘ ਫੋਜੀ, ਰਾਜ ਕੁਮਾਰ ਜੌਲੀ, ਅਮਰੀਕ ਸਿੰਘ ਲਾਲੀ, ਰਛਪਾਲ ਸਿੰਘ ਬੱਬੂ, ਪ੍ਰੇਮ ਕੁਮਾਰ ਵੀਰੁ, ਅਜੀਤ ਲਾਲ, ਜਤਿੰਦਰਪਾਲ ਸਿੰਘ ਘੁਮਣ, ਭੁਪਿੰਦਰ ਸਿੰਘ ਰਾਹੀ, ਕਾਮਰੇਡ ਰਾਜ ਕੁਮਾਰ, ਦਲਬੀਰ ਸਿੰਘ ਮਮਣਕੇ, ਕਰਨ ਸਿੰਘ ਸ਼ਾਮ, ਅਮਰਬੀਰ ਸਿੰਘ ਢੋਟ, ਸੁਰਿੰਦਰ ਕੁਮਾਰ ਵਿੱਕੀ, ਪਵਨ ਕੁਮਾਰ ਪੰਮਾ, ਸੁਖਬੀਰ ਸਿੰਘ, ਅਮਰਬੀਰ ਸਿੰਘ ਸੰਧੂ, ਓਮ ਪ੍ਰਕਾਸ਼ ਗੱਬਰ, ਜਸਕੀਰਤ ਸਿੰਘ ਸੁਲਤਾਵਿੰਡ, ਪ੍ਰਿਤਪਾਲ ਸਿੰਘ ਲਾਲੀ, ਗੁਰਪ੍ਰੀਤ ਸਿੰਘ ਮਿੰਟੂ, ਦਿਲਬਾਗ ਸਿੰਘ, ਕੁਲਜੀਤ ਸਿੰਘ ਸਿਮਗ ਬ੍ਰਦਰਜ਼, ਹਰਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ, ਮੋਨੀ ਵੇਰਕਾ ਆਦਿ ਹਾਜਿਰ ਸਨ।
Punjab Post Daily Online Newspaper & Print Media
