Thursday, October 15, 2026

ਸਰਕਾਰੀ ਸਕੂਲ ਮਹੋਲੀ ਕਲਾਂ ਵਿਖੇ ਇਮਤਿਹਾਨੀ ਪੇਪਰ ਹੋਏ ਚੋਰੀ

ਸੰਦੌੜ, 12 ਅਗਸਤ (ਹਰਮਿੰਦਰ ਸਿੰਘ ਭੱਟ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੋਲੀ ਕਲਾਂ ਵਿਖੇ ਵਿਦਿਆਰਥੀਆਂ ਦੇ ਹੋ ਰਹੇ ਇਮਤਿਹਾਨਾਂ ਦੌਰਾਨ ਚੋਰਾਂ ਵੱਲੋਂ ਬੀਤੀ ਰਾਤ ਦਫ਼ਤਰ ਦਾ ਅਤੇ ਅਲਮਾਰੀ ਦਾ ਜਿੰਦਰਾ ਤੌੜ ਕੇ ਹੋਣ ਵਾਲੇ ਇਮਤਿਹਾਨਾਂ ਦੇ ਪੇਪਰ ਚੋਰੀ ਕਰ ਲਏ ਗਏ ਹਨ।ਇਸ ਸੰਬੰਧੀ ਥਾਣਾ ਸੰਦੌੜ ਵਿਖੇ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਸਕੂਲ ਦੇ ਐਡੀਸ਼ਨਲ ਇੰਚਾਰਜ ਰਾਮ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਵੇਰੇ ਸਕੂਲ ਵਿਖੇ ਪਹੁੰਚਣ ਉਪਰੰਤ ਦੇਖਿਆ ਕਿ ਸਕੂਲ ਦੇ ਮੁੱਖ ਦਫ਼ਤਰ ਦਾ ਅਤੇ ਅੰਦਰ ਅਲਮਾਰੀ ਦਾ ਜਿੰਦਰਾ ਟੁੱਟਿਆ ਹੋਇਆ ਹੈ ਅਤੇ ਦਫਤਰੀ ਜਰੂਰੀ ਦਸਤਾਵੇਜ ਸਮੇਤ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਰੱਖੇ ਗਏ ਇਮਤਿਹਾਨੀ ਪੇਪਰ ਨੂੰ ਚੋਰਾਂ ਦੁਆਰਾ ਚੋਰੀ ਕਰ ਲਿਆ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply