Friday, March 6, 2026

 ਸ਼ੇਰਗੜ ਚੀਮਾ ਵਿਖੇ ਅਕਾਲੀ ਦਲ ਨੇ ਵੱਖ ਵੱਖ ਕਮੇਟੀਆਂ ਦਾ ਕੀਤਾ ਗਠਨ

PPN1209201521

ਸੰਦੌੜ, 12 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੋਮਣੀ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਜਥੇਬੰਧਕ ਢਾਂਚੇ ਵਿਚ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਹੁਦੇ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਪ੍ਰਤੀ ਵਿਸਵਾਸ ਵੱਧ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਨੇ ਨਜਦੀਕੀ ਪਿੰਡ ਸੇਰਗੜ ਚੀਮਾ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੀ ਬਦੌਲਤ ਸੂਬੇ ਨੇ ਪਿਛਲੇ 9 ਸਾਲਾ ਦੇ ਵਿਚ ਰਿਕਾਰਤੋੜ ਤਰੱਕੀ ਕੀਤੀ ਹੈ ਜਿਸਦਾ ਸਿਹਰਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਿਰ ਬੱਝਦਾ ਹੈ।ਜਿਨ੍ਹਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਅੱਜ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।ਜਨਾਬ ਆਲਮ ਨੇ ਇਸ ਮੌਕੇ ਵੱਖ ਵੱਖ ਵਰਗਾਂ ਦੀਆਂ ਕਮੇਟੀਆਂ ਦਾ ਗਠਨ ਕਰਕੇ ਉਨ੍ਹਾਂ ਦੇ ਪ੍ਰਧਾਨਾਂ ਦਾ ਐਲਾਨ ਕੀਤਾ।ਨਵੀਆਂ ਚੁਣੀਆਂ ਗਈਆਂ ਕਮੇਟੀਆਂ ਵਿਚ ਸੀਨੀਅਰ ਵਿੰਗ ਦੇ ਲਈ ਗੁਰਮੀਤ ਸਿੰਘ, ਯੂਥ ਵਿੰਗ ਲਈ ਦਲਜੀਤ ਸਿੰਘ ਟਰਾਂਸਪੋਰਟਰ, ਮਹਿਲਾ ਵਿੰਗ ਲਈ ਸਰਵਜੀਤ ਕੌਰ, ਮਹਿਲਾ ਵਿੰਗ (ਐਸ.ਸੀ) ਲਈ ਗੁਰਮੀਤ ਕੌਰ, ਮੁਸਲਿਮ ਵਿੰਗ ਲਈ ਰਮਜਾਨ ਮੁਹੰਮਦ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜਨਾਬ ਆਲਮ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਿਸਵਾਸ ਦਿੱਤਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ।ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਸ਼ੇਰਗੜ ਚੀਮਾ ਦੇ ਵਿਕਾਸ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਹਰਬੰਸ ਸਿੰਘ ਮਹੋਲੀ, ਚੇਅਰਮੈਨ ਮੁਕੰਦ ਸਿੰਘ ਚੀਮਾ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਹਰਬੰਸ ਸਿੰਘ ਭੋਲਾ, ਸਾਬਰ ਅਲੀ ਢਿਲੋਂ,ਗੁਰਮੇਲ ਸਿੰਘ ਉਪਲ, ਵੈਦ ਨਰਿੰਦਰ ਸਿੰਘ ਦੁਲਮਾਂ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਡਾ. ਮਨਦੀਪ ਸਿੰਘ ਖੁਰਦ ਅਤੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਰਗੜ ਚੀਮਾ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply