Wednesday, October 14, 2026

ਗਾਰਡਨ ਸਕੂਲ ਵਿੱਚ ਕਬੱਡੀ ਕੈਂਪ ਦਾ ਆਗਾਜ਼

PPN1209201522

ਨਥਾਣਾ (ਸੰਦੌੜ),12 ਸਤੰਬਰ (ਹਰਮਿੰਦਰ ਸਿੰਘ ਭੱਟ) – ਗਾਰਡਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਮੱਲਕਾ ਦੇ ਅੰਡਰ ੧੯ ਸਾਲ ਵਰਗ ਵਿੱਚ ਜਿਲ੍ਹਾ ਪੱਧਰ ਤੇ ਕਬੱਡੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਪੱਧਰੀ ਸਕੂਲੀ ਖੇਡਾਂ ਵਿੱਚ ਜਿਲ੍ਹੇ ਦੀ ਨੁਮਾਇੰਦਗੀ ਲਈ ਥਾਂ ਪੱਕੀ ਕਰ ਲਈ ਹੈ।ਜਿਸ ਤਹਿਤ ਕੈਂਪ ਦਾ ਅਗਾਜ ਹੋ ਗਿਆ ਹੈ।ਇਸ ਕੈਂਪ ਵਿੱਚ ਤਕਰੀਬਨ ਡੇਢ ਦਰਜਨ ਖਿਡਾਰੀ ਆਪਣੀ ਪ੍ਰਤਿਭਾ ਨਿਖਾਰਨ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ।ਸਕੂਲ ਦੇ ਪ੍ਰਿੰਸ਼ੀਪਲ ਗੁਰਨਾਮ ਸਿੰਘ ਸਿੱਧੂ ਅਤੇ ਵਾਇਸ ਪ੍ਰਿੰਸ਼ੀਪਲ ਪੁਸ਼ਪਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਰੋਜ਼ਾਨਾ ਦੋ ਘੰਟਿਆਂ ਦੇ ਅਭਿਆਸ ਦੌਰਾਨ ਕਬੱਡੀ ਕੋਚ ਸੁਰਜੀਤ ਸਿੰਘ ਦੁਆਰਾ ਕਬੱਡੀ ਦੇ ਦਾਅ ਪੇਚ ਬਰੀਕੀਆਂ ਨਾਲ ਸਿਖਾਏੇ ਜਾ ਰਹੇ ਹਨ।ਕੈਂਪ ਦੌਰਾਨ ਖੇਡਾਂ ਤੋਂ ਇਲਾਵਾ ਸਮਾਜ ਵਿੱਚ ਵਿਚਰਨ ਲਈ ਉਸਾਰੂ ਸੰਸਕਾਰਾਂ ਸਬੰਧੀ ਵੀ ਗਹਿਰਾਈ ਵਿੱਚ ਵਿਚਾਰ ਚਰਚਾ ਕੀਤੀ ਜਾਂਦੀ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply