
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਬੀ.ਜੇ.ਪੀ. ਦੀ ਬੁੱਝ ਚੁੱਕੇ ਸਿਤਾਰਿਆਂ ਦੇ ਮੁਕਾਬਲੇ ਅੰਮ੍ਰਿਤਸਰ ਤੋ ਲੋਕ ਸਭਾ ‘ਆਪ’ ਉਮੀਦਵਾਰ, ਮਸ਼ਹੂਰ ਅੱਖਾਂ ਦੇ ਮਾਹਰ ਪਦਮ ਸ੍ਰੀ, ਡਾ. ਦਲਜੀਤ ਸਿੰਘ ਦੇ ਸਹਿਯੋਗ ਵਿਚ ਆ ਰਹੀ ਹੈ, ਇਕ ਸੱਚੀ ਸਮਾਜ ਸੇਵਕਾ, ਚੰਡੀਗੜ੍ਹ ਤੋ ‘ਆਪ’ ਦੀ ਹੀ ਉਮੀਦਵਾਰ, ਗੁਲ ਪਨਾਗ। ”ਮੈ ਹੈਰਾਨ ਹਾਂ ਇਹ ਵੇਖ ਕੇ ਕੀ ਕਿੰਨੀ ਅੱਗ ਤੱਕ ਜਾ ਸਕਦੇ ਹਨ ਜੇਤਲੀ ਸਾਹਿਬ ਅਤੇ ਉਨ੍ਹਾਂ ਦੇ ਬੀ.ਜੇ.ਪੀ. ਦੇ ਲੋਕਾਂ ਨੂੰ ਭਰਮਾਉਣ ਦੇ ਖੇਡ ਵਿਚ” ਕਹਿੰਦੇ ਹਨ ਡਾ. ਦਲਜੀਤ ਸਿੰਘ।”ਮੇਰਾ ਸੁਨੀਲ ਸ਼ੈਟੀ, ਵਿਵੇਕ ਓਬਰਾਏ ਜਾਂ ਉਨਾਂ ਵਰਗੇ ਹੋਰਾਂ ਤੋ ਕੋਈ ਨਿੱਜੀ ਵਿਵਾਦ ਤਾਂ ਨਹੀ ਹੈ, ਉਹ ਕੀ ਜਾਣਦੇ ਹਨ, ਇਹ ਲੋਕ, ਅੰਮ੍ਰਿਤਸਰ ਦੀ ਸਮਸਿਆਵਾਂ ਦੇ ਬਾਰੇ ਵਿਚ।ਬੀ.ਜੇ.ਪੀ. ਤਾਂ ਜਿਵੇ ਉਹਨਾਂ ਦੇ ਸਿਰਫ ਬੁਨੇ ਰਾਹ ਹੋਵੇ ਵੋਟਰਾਂ ਦੀ ਭਰਮਿੱਤ ਕਰਨ ਦਾ। ਦੇਖਿਆ ਕਿਵੇ ਵਿਵੇਕ ਓਬਰਾਏ ਨੂੰ ਪਹਿਲਾਂ ਤਾਂ ਇਕ ਟਰੱਕ ਤੇ ਚੜਾ ਦਿਤਾ ਅਤੇ ਫਿਰ ਉਸ ਟਰੱਕ ਨੂੰ ਬੀ.ਬੀ.ਕੇ. ਡੀ.ਏ.ਵੀ. ਕਾਲੇਜ ਆਫ ਗਰਲਜ਼ ਦੇ ਠੀਕ ਸਾਹਮਣੇ ਖੜਾ ਕਰ ਦਿਤਾ। ਇਥੇ ਕਿਸੇ ਕਿਸਮ ਦੀ ਗੱਡੀ ਪੁਲਿਸ ਵਾਲੇ ਖੜਾ ਹੋਣ ਨਹੀ ਦਿੰਦੇ। ਜੇਕਰ ਕੋਈ ਗਰੀਬ ਰਿਕਸ਼ਾ ਵਾਲਾ ਕਦੀ ਇਕ ਪਲ ਨਜਰ ਆ ਵੀ ਜਾਂਵੇ ਤਾਂ ਉਸ ਨੂੰ ਲਾਠੀਆਂ ਨਾਲ ਕੁੱਟਿਆਂ ਜਾਂਦਾ ਹੈ। ਕਾਲਜ ਦੀ ਛੁੱਟੀ ਦਾ ਵੀ ਸਮਾਂ ਸੀ, ਬਹੁਤ ਬੁਰੀ ਤਰ੍ਹਾਂ ਜਾਮ ਲੱਗ ਗਿਆ, ਪਰ ਪੁਲਿਸ ਵਾਲਿਆਂ ਨੇ ਜਿਵੇ ਅੱਖਾਂ ਤੇ ਪੱਟੀ ਬੰਨ ਰਖੀ ਹੋਵੇ।” ਚੰਡੀਗੜ੍ਹ ਦੀ ‘ਆਪ’ ਉਮੀਦਵਾਰ ਗੁਲ ਪਨਾਗ ਕੱਲ 19 ਅਪ੍ਰੈਲ 2014 ਨੂੰ ਸਵੇਰੇ 10.30 ਵਜੇ ਆਪਣਾ ‘ਰੋਡ ਸ਼ੋਅ’ ਉਥੋ ਸ਼ੁਰੂ ਕਰੇਗੀ ਜਿਥੋ ਅੰਮ੍ਰਿਤਸਰ ਦੀ ਸਾਰੀਆਂ ਯਾਤਰਾਵਾਂ ਅਤੇ ਧਰਨੇ ਸ਼ੁਰੂ ਹੁੰਦੇ ਹਨ, ਯਾਨੀ ਕੰਪਨੀ ਬਾਗ ਤੋ ਮਹਾਤਮਾ ਬੁੱਤ ਤੋ। ਚੰਡੀਗੜ੍ਹ ‘ਆਪ’ ਉਮੀਦਵਾਰ ਗੁਲ ਪਨਾਗ ਮਹਾਤਮਾ ਗਾਂਧੀ ਜੀ ਦਾ ਆਸ਼ੀਰਵਾਦ ਲੈ ਕੇ ਪੂਰੇ ਸ਼ਹਿਰ ਦਾ ਇਕ ਦੌਰਾ ਲਗਾਵੇਗੀ ਅਤੇ ਦੇਰ ਸ਼ਾਮ ਹੀ ‘ਆਪ’ ਦੇ ਲਾਰੈਂਸ ਰੋਡ ਵਿਖੇ ਦਫਤਰ ਵਿਚ ਪਹੁੰਚੇਗੀ।
Punjab Post Daily Online Newspaper & Print Media