Friday, April 17, 2026

 ਸਿਟੀ ਮੈਡੀਕਲ ਸੁਸਾਇਟੀ ਵਲੋਂ ਨਸ਼ਿਆਂ ਤੇ ਦਿਲ ਦੇ ਰੋਗਾਂ ਬਾਰੇ ਸੈਮੀਨਾਰ

U
U

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸਿਟੀ ਮੈਡੀਕਲ ਸੁਸਾਇਟੀ ਵਲੋਂ ਐਸ. ਜੀ. ਐਚ ਮਲਟੀਸਪੈਸਲਿਸਟੀ ਹਸਪਤਾਲ ਦੇ ਸਹਿਯੋਗ ਨਾਲ ਨਸ਼ਿਆਂ ਅਤੇ ਦਿਲ ਦੇ ਰੋਗਾਂ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜਸਵਿੰਦਰ ਸਿੰਘ ਨੇ ਸੈਮੀਨਾਰ ਵਿੱਚ ਹਾਜਰ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਨਿਯਮੇ ਲਾਈਫ ਸਟਾਈਲ, ਖਾਣ-ਪੀਣ, ਨਸ਼ਿਆਂ, ਤੰਬਾਕੂਨੋਸ਼ੀ, ਕਸਰਤ ਨਾ ਕਰਨਾ, ਸ਼ੂਗਰ, ਮੋਟਾਪਾ, ਮਾਨਸਿਕ ਤਨਾਅ ਲੱਛਣ ਆਦਿ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਦਿਲ ਦੇ ਰੋਗਾਂ ਵਿੱਚ ਛਾਤੀ ਵਿੱਚ ਹਲਕੀ ਪਰੇਸ਼ਾਨੀ, ਸਾਹ ਫੁਲਣਾ, ਉਲਟੀ ਆਉਣਾ, ਜੀਅ ਘਬਰਾਉਣਾ, ਸਰੀਰ ਸੁਸਤ ਰਹਿਣਾ ਤੇ ਬਹੁਤ ਜ਼ਿਆਦਾ ਥਕਾਨ ਮਹਿਸੁੂਸ ਹੋਣਾ ਆਦਿ ਲੱਛਣ ਸ਼ੁਰੂਆਤੀ ਦੌਰ ਵਿੱਚ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਹੀ ਖਾਣ-ਪੀਣ, ਸੈਰ, ਕਸਰਤ ਅਤੇ ਮਾਹਿਰ ਡਾਕਟਰ ਕੋਲੋਂ ਸਲਾਹ ਲੈ ਕੇ ਸਹੀ ਦਵਾਈ ਖਾਣ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।ਸੈਮੀਨਾਰ ਦੌਰਾਨ ਮੁੱਖ ਮਹਿਮਾਨ ਡਾ. ਜਸਵਿੰਦਰ ਸਿੰਘ ਨੂੰ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ. ਵਿਵੇਕ ਸੱਗਰ, ਡਾ. ਅਜੇ ਤੁਲੀ, ਡਾ. ਭੁਪਿੰਦਰ ਸਿੰਘ, ਡਾ. ਵਿਜੇ ਹਸਤੀਰ, ਡਾ. ਸੁਭਾਸ਼ ਪਪੂ, ਡਾ. ਸੰਜੀਵ ਅਨੰਦ, ਡਾ. ਸੰਜੀਵ ਚੋਪੜਾ, ਡਾ. ਕੁਲਵਿੰਦਰ ਸਿੰਘ, ਡਾ. ਅਸ਼ਵਨੀ, ਡਾ. ਸਵਰਨ ਸਿੰਘ, ਡਾ. ਗੁਰਨਾਮ ਸਿੰਘ, ਡਾ. ਗੁਰਮੀਤ ਸਿੰਘ, ਡਾ. ਨਿਰਮਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਜੋਤੀ ਸਰੂਪ, ਡਾ. ਸ਼ਲਿੰਦਰ ਕੁਮਾਰ, ਡਾ. ਵਿਨੋਦ ਕੁਮਾਰ, ਨਗਿੰਦਰ ਸਿੰਘ ਆਦਿ ਤੋਂ ਇਲਾਵਾ ਕਾਫੀ ਸੰਖਿਆ ਵਿੱਚ ਡਾਕਟਰ ਮੌਜੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply