Sunday, October 11, 2026

ਲੜਕੀਆਂ ਨੇ ਭੂੰਡ ਆਸ਼ਕ ਦੀ ਕੀਤੀ ਛਿੱਤਰ ਪਰੇਡ

ਪੱਟੀ, 13 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਦੁਪਿਹਰ ਵੇਲੇ ਦੁਬਲੀ ਤੋਂ ਪੱਟੀ ਆ ਰਹੀ ਅੱਜ ਇਕ ਨਿੱਜੀ ਬੱਸ ਵਿਚ ਸਵਾਰ ਪਿੰਡ ਦੁਬਲੀ ਦਾ ਵਾਸੀ ਭੂੰਡ ਆਸ਼ਕ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੇ ਬੱਸ ਵਿੱਚ ਸਵਾਰ ਲੜਕੀਆਂ ਦੀ ਆਪਣੇ ਮੋਬਾਇਲ ਨਾਲ ਫੋਟੋਆਂ ਖਿੱਚੀ, ਜਿਸ ਦਾ ਪਤਾ ਚੱਲਦਿਆਂ ਹੀ ਨੋਜਵਾਨ ਲੜਕੀਆਂ ਨੇ ਹਿੰਮਤ ਕਰਦਿਆਂ ਉਕਤ ਨੋਜਵਾਨ ਦੀ ਬੱਸ ਵਿਚ ਖਿੱਚ ਧੂਹ ਸ਼ੁਰੂ ਕਰ ਦਿੱਤੀ। ਬੱਸ ਪੱਟੀ ਸ਼ਹਿਰ ਅੰਦਰ ਦਾਖਿਲ ਹੋ ਚੁੱਕੀ ਸੀ, ਜਿਸ ਕਰਕੇ ਉਸ ਦੀ ਰਫਤਾਰ ਕਾਫੀ ਘੱਟ ਸੀ।ਜਿਸ ਦਾ ਫਾਇਦਾ ਭੂੰਡ ਆਸਕ ਵੱਲੋਂ ਚੁੱਕਦਿਆਂ ਬੱਸ ਵਿਚੋਂ ਛਾਲ ਮਾਰ ਦਿੱਤੀ ਗਈ ਪਰ ਕੁੜੀਆਂ ਨੇ ਉਸ ਭੂੰਡ ਆਸ਼ਕ ਦਾ ਪਿੱਛਾ ਕਰਕੇ ਲਾਹੋਰ ਰੋਡ ਨੇੜੇ ਨੀਲਕਮਲ ਕਲੱਬ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਦਬੋਚ ਲਿਆ।ਜਿੱਥੇ ਲੜਕੀਆਂ ਅਤੇ ਨੇੜਲੇ ਦੁਕਾਨਦਾਰਾਂ ਵੱਲੋਂ ਉਕਤ ਭੂੰੰਡ ਆਸ਼ਕ ਦੀ ਜਮ ਕੇ ਛਿੱਤਰ ਪਰੇਡ ਕੀਤੀ ਗਈ ਅਤੇ ਗਾਂਧੀ ਸੱਥ ਵਿਚ ਖੜੇ ਪੁਲਿਸ ਮੁਲਾਜਮਾਂ ਨੂੰ ਫੜਾ ਦਿੱਤਾ।ਉਕਤ ਘਟਨਾ ਦੀ ਸ਼ਹਿਰ ਅੰਦਰ ਸਾਰਾ ਦਿਨ ਚਰਚਾ ਚਲਦੀ ਰਹੀ ਅਤੇ ਕੁੜੀਆਂ ਦੀ ਬਹਾਦਰੀ ਦੇ ਕਿੱਸੇ ਹਰ ਗਲੀ ਵਿੱਚ ਹੋ ਰਹੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply