Wednesday, April 22, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਕਿਰਤ ਭਲਾਈ ਸਕੀਮਾਂ ਦੀਆਂ ਕਾਪੀਆਂ ਵੰਡੀਆਂ

ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ ਪਿਛਲੇ ਦਿਨੇ ਸੁਸਾਇਟੀ ਦੇ ਸਹਿਯੋਗ ਨਾਲ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਿਲਡਿੰਗ ਐਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ (ਰੈਗੂਲੇਸ਼ਨ ਆਫ ਇੰਪਲਾਈਮੈਟ ਐਡ ਕੰਡੀਸ਼ਨਜ ਆਫ ਸਰਵਿਸ) ਐਕਟ, 1996 ਅਧੀਨ ਬਣਾਏ ਰੂਲਜ਼ 2008 ਦੇ ਰੂਲ 265 ਅਧੀਨ ਦਿੱਤੇ ਉਪਬੰਧ ਅਨੁਸਾਰ ਪ੍ਰਵਾਨਤ ਕਿਰਤ ਭਲਾਈ ਸਕੀਮਾਂ ਬਾਰੇ ਆਮ ਲੌਕਾ ਨੂੰ ਜਾਣਕਾਰੀ ਦਿੱਤੀ ਗਈ ਸੀ।ਇਸ ਕੈਪ ਵਿੱਚ ਇਸ ਸਕੀਮ ਦੇ ਅਧੀਨ ਲੋਕਾਂ ਦੇ ਫਾਰਮ ਭਰੇ ਗਏ ਸਨ।ਇਸ ਮੌਕੇ ਤੇ 40 ਦੀ ਕਰੀਬ ਫਾਰਮ ਭਰੇ ਗਏ ਸਨ, ਇਸ ਵਿੱਚੋ 20 ਦੇ ਕਰੀਬ ਕਾਪੀਆਂ ਅੱਜ ਬਣਕੇ ਆਉਣ ਤੇ ਉਨਾਂ ਲੋਕਾਂ ਨੂੰ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ ਵਿੱਚ ਵੰਡੀਆਂ ਗਈਆਂ। ਇਸ ਮੌਕੇ ਤੇ ਪੂਰਨ ਸਿੰਘ, ਮੈਡਮ ਪੀ.ਐਲ.ਵੀ. ਨਰੇਸ਼ ਕੁਮਾਰੀ, ਐਡਵੋਕੇਟ ਆਰ.ਕੇ. ਦੁੱਗਲ ਮੋਜੂਦ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply