
ਹੁਸ਼ਿਆਰਪੁਰ, 14 ਸਤੰਬਰ (ਸਤਵਿਦਰ ਸਿਘ)- ਅਹਮਦੀਆ ਮੁਸਲਮਾਨ ਜਮਾਤ ਕਾਦਿਆਨ ਜਿਲਾ ਗੁਰਦਾਸਪੁਰ ਦੇ ਅਧੀਨ ਅਹਮਦੀਆ ਨੌਜਵਾਨ ਸੰਗਠਨ ਵਲੋਂ ਮਸਜਦ ਬਸ਼ੀਰ ਬਸਤੀ ਦਾਨਿਸ਼ਮੰਦਾ ਵਿੱਚ ਸਾਲਾਨਾ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਭਾਗ ਲੈਣ ਲਈ ਜਿਲਾ ਜਲੰਧਰ, ਹੋਸ਼ਿਆਰਪੁਰ ਅਤੇ ਕਪੂਰਥਲਾ ਵਲੋਂ ਮੁਸਲਮਾਨ ਭਾਈਚਾਰਾ ਆਇਆ। ਇਸ ਸਮੇਲਨ ਦੇ ਸੰਚਾਲਕ ਅਹਮਦੀਆ ਜਵਾਨ ਸੰਗਠਨ ਦੇ ਇਲਾਕਾ ਪ੍ਰਧਾਨ ਮੁਨਵਰ ਅਲੀ ਸਿੱਦੀਕੀ ਨੇ ਕਿਹਾ ਕੇ ਹਰ ਸਾਲ ਇਸ ਤਰ੍ਹਾਂ ਦੇ ਪ੍ਰਬੰਧ ਦਾ ਸੰਚਾਲਨ ਬਚਿਆਂ ਅਤੇ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਕਰਦੇ ਹਨ, ਕਿਉਂਕਿ ਇੱਕ ਤੰਦੁਰੁਸਤ ਸਰੀਰ ਦੇ ਅੰਦਰ ਹੀ ਇੱਕ ਤੰਦਰੁਸਤ ਆਤਮਾ ਦਾ ਨਿਵਾਸ ਹੁੰਦਾ ਹੈ।ਸੰਮੇਲਨ ਕੁਰਾਨ ਪਾਕ ਦੇ ਪਾਠ ਦੇ ਨਾਲ ਅਰੰਭ ਹੋਇਆ।ਉਸ ਦੇ ਬਾਅਦ ਨੌਜਵਾਨਾਂ ਅਤੇ ਬਚਿਆਂ ਦੇ ਖੇਡ ਮੁਕਾਬਲੇ ਅਤੇ ਧਾਰਮਿਕ ਮੁਕਾਬਲਿਆਂ ਦਾ ਪ੍ਰਬੰਧ ਹੋਇਆ।ਇਸ ਮੌਕੇ ਉੱਤੇ ਕਾਦਿਆਨ ਜਿਲਾ ਗੁਰਦਾਸਪੁਰ ਵਲੋਂ ਮੌਲਵੀ ਮਤੀਨੁਰ ਰਹਿਮਾਨ, ਮੌਲਵੀ ਜੁਬੇਰ ਤਾਹਿਰ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ਉੱਤੇ ਆਏ ਹੋਏ ਸਨ। ਇਸਦੇ ਇਲਾਵਾ ਇਲਾਕੇ ਦੇ ਸਿੱਖ ਤੇ ਹਿੰਦੂ ਭਰਾਵਾਂ ਨੇ ਵੀ ਸ਼ਾਮਿਲ ਹੋ ਕੇ ਆਪਣੇ ਆਪਣੇ ਵਿਚਾਰ ਪ੍ਰਕਟ ਕੀਤੇ।ਮੁਕਾਬਲਿਆਂ ਦੇ ਅੰਤ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮ ਦਿਤੇ ਗਏ।ਇਸ ਮੌਕੇ ਜਿਲਾ ਜਲੰਧਰ ਦੇ ਪ੍ਰਧਾਨ ਮੰਗਤ ਅਲੀ, ਸ਼ੇਖ ਮੰਨਾਨ, ਮੁਜ਼ੱਫਰ ਨਦੀਮ, ਸਲੀਮ ਖਾਨ, ਸਲਾਮਤ ਸ਼ੇਖ, ਸ਼ਾਹਿਦ ਜਮਾਦਾਰ, ਗ਼ੁਲਾਮ ਮੁਸਤਫਾ, ਸ਼ਬੀਰ ਭੱਟੀ, ਅਸ਼ਰਾਫੁਲ ਹੁਦਾ ਆਦਿ ਮੌਜੂਦ ਸਨ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media