Friday, March 6, 2026

ਪੰਜਾਬ ਅੰਦਰ ਕੇਬਲ ਟਰਾਂਸਪੋਰਟ, ਰੇਤ, ਬਜਰੀ ਤੇ ਸ਼ਰਾਬ ‘ਤੇ ਬਾਦਲ ਪਰਿਵਾਰ ਦਾ ਕਬਜ਼ਾ- ਕੈਪਟਨ

ਕਾਂਗਰਸ ਸਰਕਾਰ ਆਉਣ ‘ਤੇ ਬੁਢਾਪਾ ਤੇ ਅੰਗਹੀਣ ਪੈਨਸ਼ਨ 2000 ਅਤੇ ਸ਼ਗਨ ਸਕੀਮ 50000 ਕੀਤੀ ਜਾਵੇਗੀ

PPN1509201503
ਅਲਗੋਂ ਕੋਠੀ, 15 ਸਤੰਬਰ (ਹਰਦਿਆਲ ਸਿੰਘ ਭੈਣੀ ਫ਼ ਕੁਲਵਿੰਦਰ ਸਿੰਘ ਕੰਬੋਕੇ) ਅਮਰਕੋਟ ਵਿਖੇ ਅੱਜ ਕਾਂਗਰਸ ਪਾਰਟੀ ਦੀ ਇਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ।ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਭੁੱਲਰ ਵਲੋਂ ਕਰਵਾਈ ਗਈ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਲੋਕ ਸਭਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਇਹਨਾਂ ਦੇ ਰਿਸ਼ਤੇਦਾਰ ਮਜੀਠੀਏ ਨੇ ਪੰਜਾਬ ਅੰਦਰ ਕਬਲ ਟਰਾਂਸਪੋਰਟ, ਰੇਤ, ਬੱਜਰੀ ਤੇ ਸ਼ਰਾਬ ਉਪਰ ਟੋਟਲ ਕਬਜ਼ਾ ਕੀਤਾ ਹੋਇਆ ਹੈ।ਇਸ ਸੇਵਾ ਬਦਲੇ ਇਸ ਪਰਿਵਾਰ ਦੀ ਜਾਇਦਾਦ 80 ਏਕੜ ਤੋਂ ਸ਼ੁਰੂ ਹੋ ਕੇ ਹੁਣ ਚਾਰ ਹਜ਼ਾਰ ਕਰੋੜ ਹੋ ਗਈ ਹੈ।ਇਹਨਾਂ ਦੀ ਸੇਵਾ ਦਾ ਖਮਿਆਜ਼ਾ ਪੰਜਾਬ ਦੀ ਗਰੀਬ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਬੁਢਾਪਾ ‘ਤੇ ਅੰਗਹੀਣ ਪੈਨਸ਼ਨ 250 ਤੋਂ ਵਧਾ ਕੇ 2000 ਕੀਤੀ ਜਾਵੇਗੀ।ਸ਼ਗਨ ਸਕੀਮ 15 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਮੌਜੂਦਾ ਸਰਕਾਰ ਕਾਂਗਰਸੀ ਵਰਕਰਾਂ ‘ਤੇ ਜੋ ਅੱਤਿਆਚਾਰ ਕਰ ਰਹੀ ਹੈ। ਇਸ ਦਾ ਨਤੀਜ਼ਾ ਕਾਂਗਰਸ ਸਰਕਾਰ ਆਉਣ ‘ਤੇ ਅਕਾਲੀ ਦਲ ਨੂੰ ਭੁਗਤਣਾ ਪਵੇਗਾ। ਇਸ ਸਮੇਂ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਵਿਕਾਸ ਦੀ ਬਜਾਏ ਪੰਜਾਬ ਦਾ ਵਿਨਾਸ਼ ਕਰ ਕੇ ਰੱਖ ਦਿੱਤਾ ਹੈ।ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਹਲਕਾ ਖੇਮਕਰਨ ਤੋਂ 2017 ਦੀਆਂ ਚੋਣਾ ਦੌਰਾਨ ਇਕ ਵੱਡੀ ਲੀਡ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਹਲਕਾ ਵਿਧਾਇਕ ਨੂੰ ਜਤਾਇਆ ਜਾਵੇਗਾ। ਇਸ ਸਮੇਂ ਰੈਲੀ ਵਿਚ ਪਹੁੰਚੇ ਪੰਚਾਂ ਸਰਪੰਚਾਂ ਅਤੇ ਮੋਹਤਬਾਰਾਂ ਵਿੱਚ ਸ੍ਰ. ਤਰਲੋਕ ਸਿੰਘ ਚੱਕਵਾਲੀਆ, ਕਿਰਨਬੀਰ ਸਿੰਘ ਮਿੱਠਾ ਮਾੜੀ ਮੇਘਾ, ਰਣਜੀਤ ਸਿੰਘ, ਸੰਦੀਪ ਸਿੰਘ ਕੰਬੋਕੇ, ਨਿਰਵੈਲ ਸਿੰਘ ਉਧੋਕੇ, ਕਾਰਜ ਸਿੰਘ ਆੜਤੀਆ, ਪਲਵਿੰਦਰ ਸਿੰਘ ਨਿੰਮਾ, ਦਿਲਬਾਗ ਸਿੰਘ ਨੰਬਰਦਾਰ, ਜਗੀਰ ਸਿੰਘ ਅਤੇ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply