
ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ)-ਭਾਰਤ ਸਰਕਾਰ ਵੱਲੋਂ ਚਲਾਈ ਸਵੱਛ ਭਾਰਤ ਦੀ ਮੁਹਿੰਮ ਦਾ ਉਸ ਵੇਲੇ ਸਹੀ ਅਰਥ ਤੇ ਮਕਸਦ ਸਾਹਮਣੇ ਆਇਆ ਜਦੋਂ ਗ੍ਰਾਮ ਪੰਚਾਇਤ ਸਹਾਰੀ ਦੇ ਸਰਪੰਚ ਚਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਮਸ਼ਾਨ ਘਾਟ ਨੂੰ ਜਾਦੇ ਬਾਰਾਂ ਕਿੱਲਿਆਂ ਦੀ ਫਿਰਨੀ ਦੀ ਸਾਫ ਸਫਾਈ ਦਾ ਜਿੰਮਾ ਲਿਆ ਤੇ ਆਪਸੀ ਸਹਿਯੋਗ ਨਾਲ ਸਫਾਈ ਕਰਵਾ ਦਿਤੀ ਗਈ। ਇਸੇ ਹੀ ਪਿੰਡ ਦੇ ਅਗਾਂਹ ਵਧੂ ਵਿਚਾਰਾਂ ਦੇ ਧਾਂਰਨੀ ਅਧਿਆਪਕ ਹਰਪ੍ਰੀਤ ਸਿੰਘ ਤੋ ਪ੍ਰਾਪਤ ਜਾਣਕਾਰੀ ਮੁਤਾਬਿਕ ਸਮਸ਼ਾਂਨ ਘਾਟ ਵਾਲਾ ਰਸਤਾ ਏਨਾ ਖਰਾਬ ਸੀ ਕਿ ਇਸ ਰਸਤੇ ਤੋਂ ਗੁਜ਼ਰਿਆ ਨਹੀਂ ਸੀ ਜਾ ਸਕਦਾ। ਪਿੰਡ ਵਾਸੀਆਂ ਵਿੱਚ ਮੁਖੀ ਸਤਨਾਮ ਸਿੰਘ ਤੇ ਸਾਥੀਆਂ ਦੁਆਰਾ ਫਿਰਨੀ ਦੀ ਸਾਫ ਸਫਾਈ ਦਾ ਕੰਮ ਬਾ ਖੂਬੀ ਨਾਲ ਨੇਪਰੇ ਚੜਾ ਦਿਤਾ ਗਿਆ, ਇਸ ਪ੍ਰੋਜੈਕਟ ਵਿੱਚ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਰਿਹਾ । ਇਸ ਨੇਕ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਧਰਮ ਸਿੰਘ, ਸਮਸੇਰ ਸਿੰਘ, ਗੁਰਜੀਤ ਸਿੰਘ, ਗੁਰਦਿਆਲ ਸਿੰਘ ਪੱਡਾ,ਪ੍ਰੀਤਮ ਸਿੰਘ,ਕਾਬਲ ਸਿੰਘ, ਦਲਜੀਤ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ ਧਾਰੋਵਾਲੀ, ਕੁਲਵਿੰਦਰ ਸਿੰਘ,ਮਾਸਟਰ ਇੰਦਰਜੀਤ ਸਿੰਘ, ਆਦਿ ਪ੍ਰਮੁੱਖ ਸਨ।
Punjab Post Daily Online Newspaper & Print Media